ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੀ ਹੜਤਾਲ ਦੌਰਾਨ 40 ਤੋਂ ਵੱਧ ਜਾਨਾਂ ਸਨ ਖਤਰੇ ‘ਚ!

TeamGlobalPunjab
2 Min Read

ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਨੇ ਬਿਜਲੀ ਕਾਮਿਆਂ ਵਲੋਂ ਕੀਤੀ ਗਈ ਹੜਤਾਲ ਦੌਰਾਨ ਨੇ ਬਿਜਲੀ ‘ਚ ਵਿਘਨ ਅਤੇ ਜ਼ਰੂਰੀ ਸੇਵਾਵਾਂ ਨੂੰ ਪ੍ਰਭਾਵਿਤ ਕਰਨ ਦੇ ਮਾਮਲੇ ‘ਚ 74 ਮੁਲਾਜ਼ਮਾਂ ਤੋਂ ਜਵਾਬ ਤਲਬ ਕੀਤਾ ਹੈ।

ਨਿੱਜੀਕਰਨ ਖਿਲਾਫ ਜਦੋਂ 21 ਫਰਵਰੀ ਦੀ ਰਾਤ 12 ਵਜੇ ਹੜਤਾਲ ਸ਼ੁਰੂ ਹੋਈ ਤਾਂ ਜੀਐਮਸੀਐਚ-32 ਅਤੇ ਜੀਐਮਐਸਐਚ-16 ਦੀ ਬਿਜਲੀ ਸਪਲਾਈ ਠੱਪ ਹੋ ਗਈ ਸੀ, ਜਿਸ ਕਾਰਨ 40 ਤੋਂ ਵੱਧ ਜਾਨਾਂ ਖਤਰੇ ‘ਚ ਸਨ। ਇੱਕ ਰਿਪੋਰਟ ਮੁਤਾਬਕ ਉਸ ਸਮੇਂ, 40 ਗੰਭੀਰ ਮਰੀਜ਼ ਵੈਂਟੀਲੇਟਰ ‘ਤੇ ਸਨ ਤੇ ਬਿਜਲੀ ਠੱਪ ਹੋਣ ਕਾਰਨ ਲਗਭਗ ਪੰਜ ਘੰਟਿਆਂ ਲਈ ਪੂਰਾ ਹਸਪਤਾਲ ਪਾਵਰ ਬੈਕ-ਅਪ ਪ੍ਰਣਾਲੀ ‘ਤੇ ਨਿਰਭਰ ਰਿਹਾ।

ਇਸ ਤੋਂ ਇਲਾਵਾ ਪੁਲਿਸ ਨੂੰ ਕਈ ਥਾਵਾਂ ’ਤੇ ਟਰਾਂਸਫਾਰਮਰ ਨੇੜੇ ਪਏ ਫਿਊਜ਼ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਸਨ। ਇਸ ਦੇ ਮੱਦੇਨਜ਼ਰ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਮੁਲਾਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਹੜਤਾਲ ਦੌਰਾਨ ਹਸਪਤਾਲਾਂ ਦੀ ਬਿਜਲੀ ਗੁੱਲ ਹੋਣ ਦੇ ਮਾਮਲੇ ‘ਚ ਹੁਣ ਤੱਕ ਪੰਜ ਮੁਲਾਜ਼ਮ ਆਗੂਆਂ ਨੂੰ ਨਾਮਜ਼ਦ ਕਰ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਹੁਣ ਪੁਲਿਸ ਜਾਂਚ ‘ਚ 143 ਮੁਲਾਜ਼ਮਾਂ ਨੂੰ ਨਾਮਜ਼ਦ ਕਰਨ ਦੀ ਤਿਆਰੀ ਚੱਲ ਰਹੀ ਹੈ। ਸੈਕਟਰ-3 ਥਾਣੇ ਦੀ ਪੁਲਿਸ ਨੇ ਬਿਜਲੀ ਮੁਲਾਜ਼ਮਾਂ ਖ਼ਿਲਾਫ਼ ਐਸਮਾ ਐਕਟ ਦੀ ਧਾਰਾ-51, ਡਿਜ਼ਾਸਟਰ ਮੈਨੇਜਮੈਂਟ ਐਕਟ-2005 ਦੀ ਧਾਰਾ 188, ਲਾਗ ਫੈਲਾਉਣ, ਰੁਕਾਵਟ ਪੈਦਾ ਕਰਨ (341) ਅਤੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment