ਚੰਡੀਗੜ੍ਹ: ਚੰਡੀਗੜ੍ਹ ਦੇ ਕਈ ਐਨਆਰਆਈ ਬੀਤੇ ਦਿਨੀਂ ਦਿੱਲੀ ਪਹੁੰਚ ਗਏ ਹਨ। ਅੱਜ ਯਾਨੀ ਸੋਮਵਾਰ ਨੂੰ ਕੁੱਝ ਹੋਰ ਦੀ ਵਾਪਸੀ ਵਿਦੇਸ਼ਾਂ ਤੋਂ ਹੋ ਜਾਵੇਗੀ। ਇਨ੍ਹਾਂ ਨੂੰ ਦਿੱਲੀ ਦੇ ਇੱਕ ਹੋਟਲ ਵਿੱਚ ਕੁਆਰੰਟਾਇਨ ਕੀਤਾ ਗਿਆ ਹੈ। ਅੱਜ ਇਨ੍ਹਾਂ ਨੂੰ ਬੱਸਾਂ ਦੇ ਜ਼ਰੀਏ ਚੰਡੀਗੜ੍ਹ ਲਿਆਇਆ ਜਾਵੇਗਾ।
ਚੰਡੀਗੜ੍ਹ ਆਉਣ ਤੋਂ ਬਾਅਦ ਸਿੱਧੇ ਇਨ੍ਹਾਂ ਨੂੰ ਸਿੱਧਾ ਹੋਟਲ ਮਾਉਂਟਵਿਊ ਵਿੱਚ 14 ਦਿਨ ਪੇਡ ਕੁਆਰੰਟਾਇਨ ਵਿੱਚ ਰਹਿਣਾ ਹੋਵੇਗਾ। ਇਸ ਤੋਂ ਬਾਅਦ ਹੀ ਇਹ ਘਰ ਜਾ ਸਕਣਗੇ।
ਅਜਿਹੇ ਲਗਭਗ ਪੰਜ ਹਜ਼ਾਰ ਐਨਆਰਆਈ ਹਨ ਜਿਨ੍ਹਾਂ ਨੂੰ ਵਾਪਸ ਚੰਡੀਗੜ੍ਹ ਪਰਤਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਲਈ ਪ੍ਰਸ਼ਾਸਨ ਨੇ ਵੱਖ ਤੋਂ ਇੰਤਜ਼ਾਮ ਕੀਤੇ ਗਏ ਹਨ। ਇਸ ਲਈ ਡੀਆਈਜੀ ਸ਼ਸ਼ਾਂਕ ਆਨੰਦ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।