ਨਵਜੋਤ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ,ਵਿਵਾਦਤ ਟਿੱਪਣੀ ‘ਤੇ ਡੀਐਸਪੀ ਨੇ ਨਵਜੋਤ ਸਿੱਧੂ ਨੂੰ ਭੇਜਿਆ ਮਾਣਹਾਨੀ ਨੋਟਿਸ

TeamGlobalPunjab
1 Min Read

ਚੰਡੀਗੜ੍ਹ:  ਚੰਡੀਗੜ੍ਹ ਪੁਲਿਸ  ਦੇ ਡੀ.ਐਸ.ਪੀ. ਦਿਲਸ਼ੇਰ ਚੰਦੇਲ ਨੇ ਸੋਮਵਾਰ ਪੰਜਾਬ ਕਾਂਗਰਸ  ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ  ਵੱਲੋਂ ਸਿਆਸੀ ਰੈਲੀ ਵਿੱਚ ਕਥਿਤ ਤੌਰ ਉਤੇ ਪਾਰਟੀ ਵਰਕਰਾਂ ਨੂੰ ‘ਪੁਲਿਸ ਦੀਆਂ ਪੈਂਟਾਂ ਗਿੱਲੀਆਂ ਕਰਨ’ ਬਾਰੇ ਕਹਿਣ ‘ਤੇ ਸਖ਼ਤ ਤਾੜਨਾ ਕੀਤੀ ਸੀ, ਜਿਸ ਪਿੱਛੋਂ ਹੁਣ ਉਨ੍ਹਾਂ ਨੇ ਸਿੱਧੂ ਨੂੰ ਮਾਣਹਾਨੀ ਨੋਟਿਸ ਭੇਜਿਆ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ ਨਵਜੋਤ ਸਿੰਘ ਸੁਲਤਾਨਪੁਰ ਲੋਧੀ ਵਿਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਉਹ ਦਬਕਾ ਮਾਰਦੇ ਹਨ ਤਾਂ ਲਾਗੇ ਖੜੇ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਂਦੀ ਹੈ। ਇਸ ਬਿਆਨ ਨੂੰ ਲੈ ਕੇ ਸੂਬੇ ਦੀ ਸਿਆਸਤ ਵੀ ਗਰਮਾਈ ਹੋਈ ਹੈ। ਇਸੇ ਸਬੰਧ ਵਿਚ ਅੱਜ ਸਵੇਰੇ ਲੁਧਿਆਣਾ ਦੇ ਐਮ ਪੀ ਰਵਨੀਤ ਬਿੱਟੂ ਵੀ ਪੁਲਿਸ ਕੋਲੋਂ ਮਾਫੀ ਮੰਗ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਚੀਮਾ ਨੇ ਵੀ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ ਹੈ।

ਮਾਣਹਾਨੀ ਨੋਟਿਸ ਵਿੱਚ ਡੀਐਸਪੀ ਦਿਲਸ਼ੇਰ ਸਿੰਘ ਨੇ ਸਿੱਧੂ ਨੂੰ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਨੇ ਆਪਣੇ ਵਕੀਲ ਰੰਜੀਵਨ ਸਿੰਘ ਰਾਹੀਂ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਨੋਟਿਸ ਵਿੱਚ ਕਿਹਾ ਹੈ ਕਿ ਸਿੱਧੂ ਦਾ ਹਮਲਾ ਉਨ੍ਹਾਂ ਦੀ ਦੇ ਮਾਣ-ਸਨਮਾਨ ‘ਤੇ ਹਮਲਾ ਕੀਤਾ ਹੈ, ਜਿਸ ਲਈ ਸਿੱਧੂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

- Advertisement -

Share this Article
Leave a comment