ਚੰਡੀਗੜ੍ਹ ਮੇਅਰ ਚੋਣਾਂ: ਬੇਹੱਦ ਦਿਲਚਸਪ ਹੋਈ ਮੇਅਰ ਦੀ ਕੁਰਸੀ ਲਈ ਲੜਾਈ! ਅੱਜ ਭਰੀਆਂ ਜਾਣਗੀਆਂ ਨਾਮਜ਼ਦਗੀਆ

Global Team
3 Min Read

ਚੰਡੀਗੜ੍ਹ : ਚੰਡੀਗੜ੍ਹ ਮੇਅਰ ਚੋਣਾਂ ਲਈ ਅੱਜ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਮੇਅਰ ਦੀ ਚੋਣ 29 ਜਨਵਰੀ ਨੂੰ ਹੋਣੀ ਹੈ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਵੀ ਚੋਣਾਂ ਹੋਣਗੀਆਂ। ਇਹ ਚੋਣ 29 ਜਨਵਰੀ ਨੂੰ ਸਵੇਰੇ 11 ਵਜੇ ਅਸੈਂਬਲੀ ਹਾਲ ਵਿੱਚ ਹੋਵੇਗੀ।

ਮੇਅਰ ਦੀ ਕੁਰਸੀ ਲਈ ਲੜਾਈ ਇਸ ਵਾਰ ਬੇਹੱਦ ਦਿਲਚਸਪ ਹੈ। ਇਸ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠਿਆਂ ਮੈਦਾਨ ਵਿੱਚ ਉਤਰਣ ਜਾ ਰਹੀਆਂ ਹਨ। ‘ਆਪ’-ਕਾਂਗਰਸ ਗੱਠਜੋੜ ਅਤੇ ਭਾਜਪਾ ਦੋਵਾਂ ਕੋਲ ਬਰਾਬਰ ਗਿਣਤੀ ਵੋਟਾਂ ਹਨ। ਜਿੱਤਣ ਲਈ 19 ਕੌਂਸਲਰਾਂ ਦੀਆਂ ਵੋਟਾਂ ਦੀ ਲੋੜ ਹੁੰਦੀ ਹੈ। ਇਸ ਲਈ, ਪਾਰਟੀਆਂ ਆਪਣੇ-ਆਪਣੇ ਕੌਂਸਲਰਾਂ ਨੂੰ ਬਚਾਉਣ ਲਈ ਪੂਰੀ ਵਾਅ ਲਗਾ ਰਹੀਆਂ ਹਨ।

ਇਸ ਵਾਰ ਵੋਟਿੰਗ ਸੀਕ੍ਰੇਟ ਬੈਲੇਟ ਰਾਹੀਂ ਨਹੀਂ, ਸਗੋਂ ਹੱਥ ਖੜ੍ਹੇ ਕਰਕੇ ਕੀਤੀ ਜਾਵੇਗੀ। ਇਸ ਲਈ, ਗੁਪਤ ਕਰਾਸ-ਵੋਟਿੰਗ ਦੀ ਕੋਈ ਸੰਭਾਵਨਾ ਨਹੀਂ ਹੈ। ਮੇਅਰ ਦੀ ਚੋਣ ਲਈ 35 ਨਗਰ ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਵੈਧ ਹੋਣਗੀਆਂ। ਦੋ ਕੌਂਸਲਰਾਂ ਦੇ ਦਲ ਬਦਲੀ ਤੋਂ ਬਾਅਦ ਵੀ, ਭਾਜਪਾ ਅਤੇ ਵਿਰੋਧੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ 18-18 ਵੋਟਾਂ ਹਨ। ਅਜਿਹੀ ਸਥਿਤੀ ਵਿੱਚ, ਭਾਜਪਾ ਨੂੰ ਇੱਕ ਹੋਰ ਕੌਂਸਲਰ ਤੋੜਨਾ ਪਵੇਗਾ ਤਾਂ ਜੋ ਵੋਟਿੰਗ ਸਮੇਂ ਹੱਥ ਖੜ੍ਹੇ ਕਰਕੇ ਉਨ੍ਹਾਂ ਕੋਲ 19 ਕੌਂਸਲਰ ਹੋਣ। ਜੇਕਰ ਵਿਰੋਧੀ ਪਾਰਟੀਆਂ, ਕਾਂਗਰਸ ਜਾਂ ‘ਆਪ’ ਵਿੱਚੋਂ ਕੋਈ ਵੀ ਕੌਂਸਲਰ, ਬਿਮਾਰੀ ਜਾਂ ਕਿਸੇ ਹੋਰ ਕਾਰਨ ਕਰਕੇ ਮੇਅਰ ਦੀ ਚੋਣ ਵਾਲੇ ਦਿਨ ਗੈਰਹਾਜ਼ਰ ਰਹਿੰਦਾ ਹੈ, ਤਾਂ ਵਿਰੋਧੀ ਧਿਰ ਦੀ ਇੱਕ ਵੋਟ ਘੱਟ ਜਾਵੇਗੀ। ਭਾਜਪਾ 18 ਕੌਂਸਲਰਾਂ ਦੀ ਤਾਕਤ ਨਾਲ ਆਪਣਾ ਮੇਅਰ ਬਣਾ ਸਕੇਗੀ।

ਭਾਜਪਾ ਦੇ ਨਵੇਂ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ 29 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਲਈ ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਹੈ। ਆਮ ਆਦਮੀ ਪਾਰਟੀ ਮੇਅਰ ਦੇ ਅਹੁਦੇ ਲਈ ਚੋਣ ਲੜੇਗੀ, ਜਦੋਂ ਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਅਪਣੇ ਉਮੀਦਵਾਰ ਖੜ੍ਹੇ ਕਰੇਗੀ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ ਨੇ ਅਪਣੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਗਠਜੋੜ ਦੀ ਸਥਿਤੀ ਸਪਸ਼ਟ ਕੀਤੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment