ਚੰਡੀਗੜ੍ਹ: ਚੰਡੀਗੜ੍ਹ ‘ਚ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵਲੋਂ ਨਿੱਜੀਕਰਨ ਖ਼ਿਲਾਫ਼ ਤਿੰਨ ਦਿਨ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੜਤਾਲ ਸ਼ੁਰੂ ਹੁੰਦਿਆਂ ਹੀ ਸ਼ਹਿਰ ਦੇ ਕਈ ਸੈਕਟਰਾਂ ਵਿੱਚ ਬੱਤੀ ਗੁੱਲ ਹੈ, ਇਥੋਂ ਤੱਕ ਕਿ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ ਹੈ। ਬਿਜਲੀ ਨਾਂ ਹੋਣ ਕਾਰਨ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਟ੍ਰੈਫਿਕ ਲਾਈਟਾਂ ਵੀ ਬੰਦ ਹਨ, ਜਿਸ ਕਾਰਨ ਟ੍ਰੈਫਿਕ ਵਿਵਸਥਾ ਵੀ ਵਿਗੜ ਗਈ ਹੈ। ਇੰਡਸਰੀਅਲ ਏਰੀਆ ‘ਚ ਵੀ ਕੰਮ ਬੰਦ ਹੋ ਗਿਆ ਹੈ।
ਇਸ ਸਬੰਧੀ ਚੰਡੀਗੜ੍ਹ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਾਰ-ਵਾਰ ਬਿਜਲੀ ਵਿਭਾਗ ਕੋਲ ਸ਼ਿਕਾਇਤ ਕੀਤੀ ਜਾ ਰਹੀ ਹੈ ਪਰ ਸਭ ਨੂੰ ਇੱਕ ਹੀ ਜਵਾਬ ਮਿਲ ਰਿਹਾ ਹੈ ਕਿ ਮੁਲਾਜ਼ਮ ਹੜਤਾਲ ‘ਤੇ ਹਨ।
ਉੱਥੇ ਹੀ ਇਸ ਵਿਚਾਲੇ ਮੇਅਰ ਸਰਬਜੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਅਤੇ ਹਰਿਆਣਾ ਤੋਂ ਆਉਟਸੋਰਸ ‘ਤੇ ਕਰਮਚਾਰੀ ਬੁਲਾਏ ਹਨ। ਜਲਦ ਹੀ ਸ਼ਹਿਰ ਵਿੱਚ ਬਿਜਲੀ ਸਪਲਾਈ ਨੂੰ ਬਹੁਤ ਸੁਚਾਰੂ ਕਰ ਦਿੱਤਾ ਜਾਵੇਗਾ।
मुझे निरंतर चंडीगढ़ के कई हिस्सों से बिजली गुल होने की शिकायतें आ रही है। @ChandigarhAdmn द्वारा पंजाब और हरियाणा से 400 आउटसोर्सिंग कर्मचारी बुला लिए गए हैं ताकि शहर में तुरंत बिजली बहाल करने कार्य किया जा सके।
कृपया अपना और अपनों का ख्याल रखें।
— Sarbjit Kaur Dhillon, Mayor – Chandigarh (@SarbjitKaurBJP) February 22, 2022
ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਕਾਮਿਆਂ ਦੀ ਹੜਤਾਲ 22 ਫਰਵਰੀ ਰਾਤ 12 ਵਜੇ ਸ਼ੁਰੂ ਹੋ ਗਈ ਸੀ। ਹੜਤਾਲ ਸ਼ੁਰੂ ਹੋਣ ਦੇ ਨਾਲ ਹੀ ਮਨੀਮਾਜਰਾ, ਸੈਕਟਰ 32, 45 ਵਿੱਚ ਰਾਤ 12.30 ਵਜੇ ਬਿਜਲੀ ਚਲੀ ਗਈ, ਜਦਕਿ ਇੰਡਸਟਰੀਅਲ ਏਰੀਆ ਸਣੇ ਹੋਰ ਸੈਕਟਰਾਂ ਵਿੱਚ ਵੀ ਬਿਜਲੀ ਨਹੀਂ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.