ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਦੇ ਡੀ ਸੀ ਮਨਦੀਪ ਸਿੰਘ ਬਰਾੜ ਨੇ ਆਦੇਸ਼ ਜਾਰੀ ਕਰਕੇ ਸੈਕਟਰ 30-ਬੀ ਅਤੇ ਧਨਾਸ ਦੀ ਕੱਚੀ ਕਲੋਨੀ ਨੂੰ ਸੰਕ੍ਰਮਿਤ ਖੇਤਰ ਐਲਾਨ ਕੇ ਪੂਰੀ ਤਰ੍ਹਾਂ ਸੀਲ ਕਰਨ ਲਈ ਕਿਹਾ ਹੈ। ਡੀ ਸੀ ਨੇ ਆਪਣੇ ਆਦੇਸ਼ ਵਿਚ ਕਿਹਾ ਕਿ 18 ਅਪ੍ਰੈਲ ਨੂੰ ਪ੍ਰਸ਼ਾਸ਼ਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਚੰਡੀਗੜ੍ਹ ਨੂੰ ਸੰਕ੍ਰਮਿਤ ਜ਼ੋਨ ਦਾ ਐਲਾਨ ਕਰ ਦਿੱਤਾ ਸੀ। 20 ਅਪ੍ਰੈਲ ਨੂੰ ਸਲਾਹਕਾਰ ਦੀ ਪ੍ਰਧਾਨਗੀ ਹੇਠ ਹੋਈ ਆਫ਼ਤਾਂ ਬਾਰੇ ਪਬੰਧਕ ਕਮੇਟੀ ਦੀ ਮੀਟਿੰਗ ਵਿਚ ਇਨ੍ਹਾਂ ਖੇਤਰਾਂ ਨੂੰ ਸੰਕ੍ਰਮਿਤ ਮੰਨਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਦੀ ਗਾਈਡਲਾਈਨ ਅਨੁਸਾਰ ਇਨ੍ਹਾਂ ਨੂੰ ਪੂਰੀ ਤਰ੍ਹਾਂ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਆਦੇਸ਼ਾਂ ਵਿੱਚ ਪੁਲਿਸ, ਜ਼ਰੂਰੀ ਸਾਮਾਨ ਦੀ ਸਪਲਾਈ ਕਰਨ ਵਾਲੇ ਅਤੇ ਸਿਹਤ ਸੇਵਾਵਾਂ ਵਾਲਿਆਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਹਨ।