ਚੰਡੀਗੜ੍ਹ: ਸ਼ਹਿਰ ਵਿੱਚ ਮੰਗਲਵਾਰ ਸਵੇਰ ਫਿਰ ਛੇ ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਕੇ 187 ਹੋ ਗਈ ਹੈ। ਮੰਗਲਵਾਰ ਨੂੰ ਮਿਲੇ ਮਰੀਜ਼ਾਂ ‘ਚੋਂ ਤਿੰਨ ਬਾਪੂਧਾਮ ਦੇ, ਇੱਕ ਪੁਲਿਸ ਲਾਈਨ, ਇੱਕ ਜੀਐਮਐਸਐਚ ਦਾ ਡਾਕਟਰ ਅਤੇ ਇੱਕ ਧਨਾਸ ਦਾ ਮਰੀਜ ਹੈ।
ਬਾਪੂਧਾਮ ਵਿੱਚ 35 ਸਾਲ ਅਤੇ 33 ਸਾਲ ਦੀ ਮਹਿਲਾ ਸਣੇ ਇੱਕ ਸਾਢੇ ਤਿੰਨ ਸਾਲ ਦੀ ਬੱਚੀ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ਿਟਿਵ ਆਈ ਹੈ। ਇਹ ਤਿੰਨੇ ਇੱਕ ਹੀ ਪਰਿਵਾਰ ਦੇ ਮੈਂਬਰ ਹਨ। ਉੱਥੇ ਹੀ ਚੌਥਾ 44 ਸਾਲ ਦਾ ਮਰੀਜ ਧਨਾਸ ਦੀ ਕੱਚੀ ਕਲੋਨੀ ਦਾ ਰਹਿਣ ਵਾਲਾ ਹੈ। ਇੱਕ ਹੋਰ ਮਰੀਜ ਪੁਲਿਸ ਲਾਈਨ ਦੀ 26 ਸਾਲਾ ਮੁਟਿਆਰ ਹੈ।