ਬਾਪੂਧਾਮ ਕਲੋਨੀ ‘ਚ ਕੋਰੋਨਾ ਵਾਇਰਸ ਦੇ ਛੇ ਹੋਰ ਪਾਜ਼ਿਟਿਵ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਚੰਡੀਗੜ੍ਹ: ਹਾਟ ਸਪਾਟ ਸੈਕਟਰ – 26 ਬਾਪੂਧਾਮ ਕਲੋਨੀ ਵਿੱਚ ਵੀਰਵਾਰ ਸਵੇਰੇ ਕੋਰੋਨਾ ਵਾਇਰਸ ਦੇ ਛੇ ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਨਵੇਂ ਮਰੀਜ਼ਾਂ ਵਿੱਚ 8 ਅਤੇ 12 ਸਾਲ ਦੇ ਦੋ ਬੱਚੇ , 15 ਸਾਲ ਦੀ ਲੜਕੀ, 6 ਅਤੇ ਇੱਕ 17 ਸਾਲ ਦੇ ਦੋ ਮੁੰਡੇ ਅਤੇ 53 ਸਾਲਾ ਦਾ ਵਿਅਕਤੀ ਹੈ। ਇਹ ਸਾਰੇ ਇੱਕ ਹੀ ਬਿਲਡਿੰਗ ਵਿੱਚ ਰਹਿਣ ਵਾਲੇ ਦੋ ਪਰਿਵਾਰਾਂ ਦੇ ਮੈਂਬਰ ਦੱਸੇ ਜਾ ਰਹੇ ਹਨ। ਸ਼ਹਿਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 288 ਹੈ, ਜਿਨ੍ਹਾਂ ‘ਚੋਂ 217 ਠੀਕ ਹੋਕੇ ਘਰ ਪਰਤ ਚੁੱਕੇ ਹਨ ਅਤੇ 4 ਲੋਕਾਂ ਦੀ ਮੌਤ ਹੋ ਗਈ।

ਕੋਰੋਨਾ ਸੰਕਟ ਦੇ ਵਿੱਚ ਬਾਪੂਧਾਮ ਕਲੋਨੀ ਦੇ ਲੋਕ ਦੋਹਰੀ ਮਾਰ ਝੱਲ ਰਹੇ ਹਨ। ਇੱਥੇ ਇੱਕ ਪਾਸੇ ਕੋਰੋਨਾ ਲੋਕਾਂ ਦਾ ਪਿੱਛਾ ਨਹੀਂ ਛੱਡ ਰਿਹਾ ਤਾਂ ਦੂਜੇ ਪਾਸੇ ਪ੍ਰਸ਼ਾਸਨ ਦੀ ਸੱਖਤੀ ਉਨ੍ਹਾਂ ‘ਤੇ ਭਾਰੀ ਪੈ ਰਹੀ ਹੈ। ਕਲੋਨੀ ਵਿੱਚ ਜੇਕਰ ਕੋਈ ਘਰ ਤੋਂ ਬਾਹਰ ਰਾਸ਼ਨ ਜਾਂ ਸਬਜੀ ਖਰੀਦਣ ਵੀ ਨਿਕਲ ਜਾਵੇ ਤਾਂ ਉਸ ‘ਤੇ ਪੁਲਿਸ ਲਾਠੀ ਚਲਾ ਰਹੀ ਹੈ। ਇੱਥੇਹਾਲਾਤ ਇਨ੍ਹੇ ਖ਼ਰਾਬ ਹਨ ਕਿ ਲੋਕਾਂ ਦੇ ਘਰ ਵਿੱਚ ਰਾਸ਼ਨ ਖਤਮ ਹੋਣ ‘ਤੇ ਉਨ੍ਹਾਂਨੂੰ ਇਸ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਬੀਮਾਰ ਲੋਕਾਂ ਦੇ ਕੋਲ ਦਵਾਈ ਖਰੀਦਣ ਲਈ ਪੈਸੇ ਤੱਕ ਨਹੀਂ ਹਨ।

Share this Article
Leave a comment