ਚੰਡੀਗੜ੍ਹ: ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਦੇ ਜਾ ਰਹੇ ਹਨ। ਮੰਗਲਵਾਰ ਸਵੇਰੇ 9 ਹੋਰ ਲੋਕਾਂ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ‘ਚੋਂ ਸੱਤ ਲੋਕ ਸ਼ਹਿਰ ਦੇ ਹਾਟਸਪਾਟ ਇਲਾਕੇ ਬਾਪੂਧਾਮ ਤੋਂ ਹਨ। ਇਸ ਦੇ ਨਾਲ ਸ਼ਹਿਰ ਵਿੱਚ ਹੁਣ ਕੁੱਲ ਮਰੀਜ਼ ਵਧਕੇ 111 ਹੋ ਗਏ ਹਨ।
ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਸ਼ਹਿਰ ਵਿੱਚ ਕੋਰੋਨਾ ਸੰਕਰਮਿਤ ਦੇ ਪੰਜ ਮਾਮਲਿਆਂ ਦੇ ਨਾਲ ਅੰਕੜੇ 102 ਤੱਕ ਪਹੁੰਚ ਗਏ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਸੈਰ ਕਰਨ ਲਈ ਨਿਕਲੇ। ਸਵੇਰ ਹੁੰਦੇ ਹੀ ਸੁਖਨਾ ਲੇਕ, ਰੋਜ਼ ਗਾਰਡਨ ਸਣੇ ਸੋਸਾਇਟੀਜ, ਪਾਰਕਾਂ ਅਤੇ ਕਲੋਨੀਆਂ ਵਿੱਚ ਲੋਕ ਸੈਰ ਕਰਨ ਨਿਕਲ ਆਏ।
ਉਥੇ ਹੀ ਸਵੇਰੇ 10 ਵਜੇ ਪੰਚਕੂਲਾ, ਜ਼ੀਰਕਪੁਰ ਅਤੇ ਮੁਹਾਲੀ ਨਾਲ ਲੱਗਣ ਵਾਲੇ ਐਂਟਰੀ ਪੁਆਇੰਟ ‘ਤੇ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ।