ਚੰਡੀਗੜ੍ਹ ‘ਚ ਕੋਰੋਨਾ ਕਾਰਨ ਲੱਗੀਆਂ ਸਖਤ ਪਾਬੰਦੀਆਂ, ਇਹਨਾਂ ਥਾਵਾਂ ‘ਤੇ ਨਹੀਂ ਮਿਲੇਗੀ ਐਂਟਰੀ

TeamGlobalPunjab
1 Min Read

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਯੂਟੀ ਵਿੱਚ ਕਈ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ ਕਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਨਾ ਲਗਵਾਉਣ ਵਾਲਿਆਂ ਨੂੰ ਬੈਂਕ, ਸਰਕਾਰੀ ਦਫ਼ਤਰ, ਹੋਟਲ-ਰੈਸਟੋਰੈਂਟ, ਮਾਲ, ਬਾਰ ’ਚ ਐਂਟਰੀ ਨਹੀਂ ਹੋਵੇਗੀ। ਇਹ ਹੁਕਮ 1 ਜਨਵਰੀ 2022 ਤੋਂ ਲਾਗੂ ਹੋਣਗੇ।

ਇਸ ਤੋਂ ਇਲਾਵਾ ਭੀੜ ਵਾਲੀਆਂ ਜਨਤਕ ਥਾਂਵਾਂ ਜਿਵੇਂ ਸਬਜ਼ੀ ਮੰਡੀ, ਗ੍ਰੇਨ ਮਾਰਕੀਟ, ਪਬਲਿਕ ਟਰਾਂਸਪੋਰਟ ਅਤੇ ਭੀੜ ਵਾਲੀਆਂ ਥਾਂਵਾਂ ’ਤੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦਾ ਚਲਾਨ ਹੋਵੇਗਾ। ਇਸ ਤੋਂ ਬਿਨਾਂ ਜਿਹਨਾਂ ਦੇ ਸਿਰਫ਼ ਇੱਕ ਡੋਜ਼ ਲੱਗੀ ਹੈ, ਉਹਨਾਂ ’ਤੇ ਵੀ ਇਹ ਹੁਕਮ ਲਾਗੂ ਹੁੰਦੇ ਹਨ ਅਤੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਉਨ੍ਹਾਂ ਖਿਲਾਫ ਵੀ ਕਾਰਵਾਈ ਹੋਵੇਗੀ।

Share This Article
Leave a Comment