ਚੰਡੀਗੜ੍ਹ: ਇੱਕ ਫਿਲਮ ਦਾ ਟਾਇਟਲ ਹੀ ਹੁੰਦਾ ਹੈ ਜੋ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ, ਅਤੇ ਉਹਨਾਂ ਨੂੰ ਫਿਲਮ ਪ੍ਰਤੀ ਉਤਸਾਹਿਤ ਕਰਦਾ ਹੈ। ਅਜਿਹੀ ਹੀ ਇੱਕ ਫਿਲਮ ਹੈ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਜਿਸਦਾ ਟਾਇਟਲ ਬਹੁਤ ਹੀ ਵੱਖਰਾ ਹੈ ਜਿਸਨੇ ਦਰਸ਼ਕਾਂ ਵਿੱਚ ਫਿਲਮ ਦੀ ਰਿਲੀਜ਼ ਨੂੰ ਲੈ ਕੇ ਦਿਲਚਸਪੀ ਹੋਰ ਵੀ ਵਧਾ ਦਿੱਤੀ ਹੈ।
ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਜੋੜੀ ਪਹਿਲੀ ਵਾਰੀ ਵੱਡੇ ਪਰਦੇ ਤੇ ਨਜ਼ਰ ਆਵੇਗੀ। ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਨੂੰ ਕਰਨ ਕੇ ਗੁਲਿਆਨੀ ਨੇ ਡਾਇਰੈਕਟ ਕੀਤਾ ਹੈ ਅਤੇ ਇਹ ਸੁਮਿਤ ਦੱਤ ਅਤੇ ਡ੍ਰੀਮ ਬੁਕ ਦੀ ਪੇਸ਼ਕਸ਼ ਹੈ ਤੇ ਇਸ ਪੂਰੇ ਪ੍ਰੋਜੈਕਟ ਨੂੰ ਏ ਲਿਓਸਟ੍ਰਾਇਡ ਏੰਟਰਟੇਨਮੇੰਟ ਪ੍ਰੋਡਕਸ਼ਨ ਨੇ ਪ੍ਰੋਡਿਊਸ ਕੀਤਾ ਹੈ।
ਹਾਲ ਹੀ ਵਿੱਚ ਫਿਲਮ ਦੀ ਪਹਿਲੀ ਲੁੱਕ ਰਿਲੀਜ਼ ਕੀਤੀ ਗਈ। ਪੋਸਟਰ ਤੋਂ ਇਹ ਲੱਗਦਾ ਹੈ ਕਿ ਇਹ ਫਿਲਮ ਇੱਕ ਹਲਕੀ ਫੁਲਕੀ ਮਨੋਰੰਜਨ ਨਾਲ ਭਰਪੂਰ ਫਿਲਮ ਹੋਵੇਗੀ। ਦੋਨੋਂ ਹੀ ਅਦਾਕਾਰ ਬਹੁਤ ਹੀ ਖੁਸ਼ ਮਿਜ਼ਾਜ਼ ਚ ਨਜ਼ਰ ਆ ਰਹੇ ਹਨ ਅਤੇ ਫਿਲਮ ਇੱਕ ਰੋਮਾੰਟਿਕ ਕਾਮੇਡੀ ਹੋਵੇਗੀ।
ਫਿਲਮ ਦੀ ਕਹਾਣੀ ਦੋ ਕਿਰਦਾਰਾਂ ਦੇ ਦੁਆਲੇ ਘੁੰਮਦੀ ਹੈ ਅਤੇ ਕਿਵੇਂ ਇਹ ਸਫ਼ਰ ਇਹਨਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ ਜਾਂ ਇਹਨਾਂ ਦੀ ਕਹਾਣੀ ਵਿੱਚ ਕੀ ਕਿਰਦਾਰ ਨਿਭਾਉਂਦਾ ਹੈ। ਇਹ ਫਿਲਮ ਸ਼ਾਇਦ ਇਸ ਗੱਲ ਨੂੰ ਸਾਬਿਤ ਕਰੇਗੀ ਕਿ ਕਈ ਵਾਰ ਸਿਰਫ ਇੱਕ ਹੀ ਪਲ ਕਾਫੀ ਹੁੰਦਾ ਹੈ।
ਹਾਲ ਹੀ ਵਿੱਚ ਇੱਕ ਐਵਾਰਡ ਸ਼ੋਅ ਤੇ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਸਟੇਜ ਤੇ ਬਹੁਤ ਹੀ ਜਬਰਦਸਤ ਕੈਮਿਸਟ੍ਰੀ ਦਿਖਾਈ ਜਿਸਤੋਂ ਇਹ ਸਾਬਿਤ ਹੁੰਦਾ ਹੈ ਕਿ ਦਰਸ਼ਕ ਜਰੂਰ ਇਸ ਨਵੀਂ ਜੋੜੀ ਨੂੰ ਪਸੰਦ ਕਰਨਗੇ। ਇਸ ਨਾਲ ਦੋਨਾਂ ਦੇ ਹੀ ਫੈਨਸ ਦੀ ਉਤਸੁਕਤਾ ਬਹੁਤ ਵੱਧ ਗਈ ਹੈ ਜੋ ਬੇਸਬਰੀ ਨਾਲ ਇਸ ਫਿਲਮ ਦੇ ਟ੍ਰੇਲਰ ਦੀ ਉਡੀਕ ਕਰ ਰਹੇ ਹਨ।