ਸ਼ੰਭੂ ਬਾਰਡਰ ‘ਤੇ ਕਿਸਾਨਾਂ ਦਾ ਚੱਕਾ ਜਾਮ ਰਿਹਾ ਸਫ਼ਲ

TeamGlobalPunjab
2 Min Read

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਦੇਸ਼ ਭਰ ਵਿੱਚ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਰਾਜਪੁਰਾ ਦੇ ਸ਼ੰਭੂ ਬਾਰਡਰ ‘ਤੇ ਵੀ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਬਾਰਡਰ ‘ਤੇ ਪਹੁੰਚੇ। ਸ਼ੰਭੂ ਬਾਰਡਰ ਹਰਿਆਣਾ ਤੇ ਪੰਜਾਬ ਨੂੰ ਜੋੜਦਾ ਹੈ। ਇਸ ਸਰਹੱਦ ‘ਤੇ ਪੰਜਾਬ ਵਾਲੇ ਪਾਸੇ ਅਤੇ ਹਰਿਆਣਾ ਵਾਲੇ ਪਾਸੇ ਵੀ ਕਿਸਾਨ ਮੌਜੂਦ ਹਨ।

ਕਿਸਾਨ ਮੰਗ ਕਰ ਰਹੇ ਹਨ ਕਿ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ। ਖੇਤੀ ਕਾਨੂੰਨ ਖਿਲਾਫ਼ ਸ਼ੰਭੂ ਬਾਰਡਰ ‘ਤੇ ਧਰਨਾ 25 ਸਤੰਬਰ ਨੂੰ ਸ਼ੁਰੂ ਹੋਇਆ ਸੀ। ਇਸ ਤੋਂ ਪੰਜਾਬੀ ਅਦਾਕਾਰ ਦੀਪ ਸਿੱਧੂ ਵੱਲੋਂ ਵੀ ਨੌਜਵਾਨਾਂ ਦੇ ਨਾਲ ਇਸ ਸਰਹੱਦ ‘ਤੇ ਮੋਰਚਾ ਲਾਇਆ ਗਿਆ ਸੀ। ਜਦੋਂ ਪੰਜਾਬ ਦੇ ਕਿਸਾਨਾਂ ਨੇ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕੀਤਾ ਸੀ ਤਾਂ ਹਰਿਆਣਾ ਪੁਲਿਸ ਨੇ ਇਸੇ ਬਾਰਡਰ ‘ਤੇ ਪੂਰੀ ਸਖ਼ਤੀ ਕੀਤੀ ਹੋਈ ਸੀ। ਪਰ ਹਰਿਆਣਾ ਪੁਲਿਸ ਦੀਆ ਰੋਕਾਂ ਨੂੰ ਤੋੜਦੇ ਹੋਏ ਕਿਸਾਨ ਅੱਗੇ ਵੱਧ ਗਏ ਸਨ।

ਅੱਜ ਵੀ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦਾ ਧਰਨਾਂ ਜਾਰੀ ਹੈ। ਇਸ ਥਾਂ ‘ਤੇ ਧਰਨੇ ਵਾਲੀ ਜਗ੍ਹਾ ਵਿੱਚ ਥੋੜ੍ਹੀ ਤਬਦੀਲੀ ਕੀਤੀ ਗਈ ਹੈ। ਪਹਿਲਾਂ ਅੰਦੋਲਨ ਸ਼ੰਭੂ ਬਾਰਡਰ ‘ਤੇ ਪੰਜਾਬ ਵਾਲੇ ਪਾਸੇ ਲਗਾਇਆ ਗਿਆ ਪਰ ਹੁਣ ਇਸ ਧਰਨੇ ਨੂੰ ਹਰਿਆਣਾ ਵਾਲੇ ਪਾਸੇ ਸ਼ਿਫਟ ਕਰ ਦਿੱਤਾ ਗਿਆ ਹੈ। ਅੱਜ ਦੇ ਚੱਕਾ ਜਾਮ ਨੂੰ ਸਫ਼ਲ ਬਣਾਉਣ ਦੇ ਲਈ ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਬਾਰਡਰ ‘ਤੇ ਡਟੇ ਹੋਏ ਹਨ।

Share this Article
Leave a comment