ਖੇਤੀ ਅੰਦੋਲਨ ਅੱਗੇ ਝੁੱਕੀ ਕੇਂਦਰ ਸਰਕਾਰ, ਕਿਸਾਨਾਂ ਦੀ ਹੋਈ ਦੂਜੀ ਜਿੱਤ

TeamGlobalPunjab
1 Min Read

ਚੰਡੀਗੜ੍ਹ : ਖੇਤੀ ਕਾਨੂੰਨ ਖਿਲਾਫ਼ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਰੋਸ ਅੱਗੇ ਕੇਂਦਰ ਸਰਕਾਰ ਝੁੱਕਦੀ ਦਿਖਾਈ ਦੇ ਰਹੀ ਹੈ। ਜਿਸ ਤਹਿਤ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਇੱਕ ਗੱਲ ਮੰਨ ਲਈ ਹੈ। ਮੋਦੀ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਨਵਾਂ ਸੱਦਾ ਭੇਜਿਆ ਹੈ।

ਇਸ ਵਾਰ ਸਰਕਾਰ ਨੇ ਬਿਨਾ ਸ਼ਰਤ ਕਿਸਾਨਾਂ ਨੂੰ ਮੀਟਿੰਗ ਲਈ ਕੱਲ੍ਹ ਯਾਨੀ 1 ਦਸੰਬਰ ਨੂੰ ਬੁਲਾਇਆ ਹੈ। ਇਸ ਤੋਂ ਪਹਿਲਾਂ ਕੇਂਦਰ ਨੇ ਕਿਸਾਨਾਂ ਨੂੰ ਸ਼ਰਤਾਂ ਤਹਿਤ ਗੱਲਬਾਤ ਲਈ ਦਿੱਲੀ ਬੁਲਾਇਆ ਸੀ ਪਰ ਜਥੇਬੰਦੀਆਂ ਨੇ ਕੇਂਦਰ ਦੇ ਇਸ ਸੱਦਾ ਨੂੰ ਠੁਕਰਾਅ ਦਿੱਤੀ ਸੀ। ਕਿਸਾਨਾਂ ਨੇ ਮੰਗ ਕੀਤੀ ਸੀ ਕਿ ਜੇਕਰ ਗੱਲਬਾਤ ਕਰਨੀ ਹੈ ਤਾਂ ਬਿਨਾ ਸ਼ਰਤਾਂ ਸੱਦਾ ਭੇਜਿਆ ਜਾਵੇ।

ਜਿਸ ਤਹਿਤ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਗੱਲ ਮੰਨ ਲਈ ਹੈ ਅਤੇ ਬਿਨਾ ਕਿਸੇ ਸ਼ਰਤ ਸੱਦਾ ਭੇਜਿਆ ਹੈ। ਇਸ ਫੈਸਲੇ ਤੋਂ ਪਹਿਲਾਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਾਫ਼ੀ ਲੰਬੀ ਮੀਟਿੰਗ ਕੀਤੀ ਸੀ। ਦੋਵਾਂ ਮੰਤਰੀਆਂ ਨੇ ਬੈਠਕ ਤੋਂ ਬਾਅਦ ਬਿਨਾ ਸ਼ਰਤ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਐਲਾਨ ਕੀਤਾ ਹੈ।

Share This Article
Leave a Comment