ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੂੰ ਕੇਂਦਰ ਸਰਕਾਰ ਤੋਂ ਵੱਡਾ ਝਟਕਾ ਲੱਗਾ ਹੈ। ਕੇਂਦਰ ਸਰਕਾਰ ਨੇ ਬਿਕਰਮ ਮਜੀਠੀਆ ਨੂੰ ਦਿੱਤੀ Z ਸ਼੍ਰੇਣੀ ਸੁਰੱਖਿਆ ਹਟਾ ਦਿੱਤੀ ਹੈ। ਜਿਸ ਤੋਂ ਬਾਅਦ ਹੁਣ ਬਿਕਰਮ ਮਜੀਠੀਆ ਕੋਲ ਸਿਰਫ਼ ਪੰਜਾਬ ਪੁਲਿਸ ਦੀ ਹੀ ਸਕਿਓਰਟੀ ਮੌਜੂਦ ਹੈ। Z ਸ਼੍ਰੇਣੀ ਸੁਰੱਖਿਆ ਹਟਾਉਣ ਜਾਣ ਸਬੰਧੀ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਪੱਤਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਮੁੜ ਤੋਂ ਮਜੀਠੀਆ ਦੀ ਸਕਿਓਰਟੀ ਬਾਰੇ ਸਮੀਖਿਆ ਕਰੇਗੀ।
ਦੱਸ ਦਈਏ ਕਿ ਜ਼ੈੱਡ ਸ਼੍ਰੇਣੀ ਸੁਰੱਖਿਆ ਵਿੱਚ ਬਿਕਰਮ ਮਜੀਠੀਆ ਨਾਲ ਸੈਂਟਰਲ ਫੋਰਸ ਦੇ 20 ਜਵਾਨ ਤਾਇਨਾਤ ਰਹਿੰਦੇ ਸਨ। ਜਿਹਨਾਂ ਵਿੱਚ NSG ਯਾਨੀ ਨੈਸ਼ਨਲ ਸਕਿਉਰਟੀ ਗਾਰਡ ਦੇ ਚਾਰ ਜਵਾਨ ਅਤੇ CISF ਯਾਨੀ ਸੈਂਟਰਲ ਇੰਡਸਟ੍ਰੀਅਲ ਸਕਿਉਰਟੀ ਫੋਰਸ ਦੇ 16 ਜਵਾਨ ਮੌਜੂਦ ਰਹਿੰਦੇ ਸਨ।
ਹੁਣ ਕੇਂਦਰ ਸਰਕਾਰ ਵੱਲੋਂ ਭੇਜੇ ਪੱਤਰ ਤੋਂ ਬਾਅਦ ਸੈਂਟਰਲ ਫੋਰਸ ਦੇ ਸਾਰੇ ਜਵਾਨ ਵਾਪਸ ਆ ਗਏ ਹਨ। ਇਸ ਸਮੇਂ ਬਿਕਰਮ ਮਜੀਠੀਆ ਆਪਣੇ ਘਰ ਵਿੱਚ ਏਕਾਂਤਵਾਸ ਹਨ। ਉਹ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਨਾਲ ਪਾਜ਼ਿਟਿਵ ਆਏ ਸਨ।