ਚੰਡੀਗੜ੍ਹ: ਅੱਜ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਯੂਥ ਅਕਾਲੀ ਦਲ ਦੇ 6 ਜ਼ਿਲਿਆਂ ਦੇ ਜ਼ਿਲ੍ਹਾਂ ਪ੍ਰਧਾਨਾਂ ਨਾਲ ਯੂਥ ਅਕਾਲੀ ਵੱਲੋਂ ਪੂਰੇ ਪੰਜਾਬ ‘ਚ ਜਿਲ੍ਹਾਂ ਵਾਈਜ਼ ਕੀਤੇ ਜਾ ਰਹੇ ਪ੍ਰੋਗਰਾਮਾਂ ਸਬੰਧੀ ਮੀਟਿੰਗ ਕੀਤੀ ਗਈ।
ਇਸ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਰਲ ਕੇ ਕਿਰਸਾਨੀ ਤੇ ਸਿੱਧੇ-ਅਸਿੱਧੇ ਹਮਲੇ ਕਰ ਰਹੀ ਹੈ।
ਉਹਨਾਂ ਕਿਹਾ ਕਿ ਝੋਨੇ ਦੀ ਸੀਜਨ ‘ਚ ਕਿਸਾਨਾਂ ਨੂੰ ‘ਤੇ ਆੜ੍ਹਤੀਆਂ ਵਰਗ ਅਤੇ ਸ਼ੈਲਰ ਇੰਡਸਟਰੀ ਨੂੰ ਜਾਣਬੁਝ ਕੇ ਨਮੀ ਦਾ ਬਹਾਨਾ ਲੈ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਵਲੋਂ ਸਰਕਾਰ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਦੇ 13 ਆੜ੍ਹਤੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਪੰਜਾਬ ਸਰਕਾਰ ਇਹ ਨੋਟਿਸ 48 ਘੰਟਿਆਂ ਦੇ ਅੰਦਰ ਵਾਪਿਸ ਨਹੀਂ ਲੈਂਦੀ ਤਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਸਰਕਾਰ ਪੰਜਾਬ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।