10ਵੀਂ ਅਤੇ 12ਵੀਂ ਦੀਆਂ ਮੁਲਤਵੀ ਹੋਈਆਂ ਪ੍ਰੀਖਿਆਵਾਂ ਦਾ ਹੋਇਆ ਐਲਾਨ

TeamGlobalPunjab
1 Min Read

ਚੰਡੀਗੜ੍ਹ : ਕੋਰੋਨਾ ਵਾਇਰਸ ਕਾਰਨ ਸਮੂਹ ਵਿਦਿਅਕ ਅਦਾਰੇ ਬੰਦ ਹਨ। ਇਸ ਦਰਮਿਆਨ ਹੁਣ ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀਬੀਐਸੀ) ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਐਲਾਨ ਕੀਤਾ ਗਿਆ ਹੈ । ਜਾਣਕਾਰੀ ਮੁਤਾਬਕ ਸੀਬੀਐਸਈ ਵੱਲੋ ਦੋਵੇਂ ਜਮਾਤਾਂ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਜੁਲਾਈ ਮਹੀਨੇ ਦੇ ਪਹਿਲੇ ਪੰਦਰਵਾੜੇ (1 ਜੁਲਾਈ ਤੋਂ 15 ਜੁਲਾਈ ਤਕ) ਦੌਰਾਨ ਲੈਣ ਦਾ ਐਲਾਨ ਕੀਤਾ ਹੈ ।

ਦਸਣਯੋਗ ਹੈ ਕਿ ਦੋਵੇਂ ਕਲਾਸਾਂ ਦੇ 80 ਦੇ ਕਰੀਬ ਵਿਸ਼ਿਆਂ ਦੇ ਇਮਤਿਹਾਨ ਅਜੇ ਬਾਕੀ ਹਨ। ਇਹ ਪ੍ਰੀਖਿਆਵਾਂ ਨੂੰ ਲੌਕ ਡਾਉਨ ਕਾਰਨ ਮੁਲਤਵੀ ਕਰਨਾ ਪਿਆ ਸੀ। ਇਸ ਸਬੰਧੀ ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਵਲੋਂ ਟਵੀਟ ਰਾਹੀਂ ਪੁਸ਼ਟੀ ਕੀਤੀ ਗਈ ਹੈ ।

Share This Article
Leave a Comment