CBSE 31 ਜੁਲਾਈ ਨੂੰ ਕਰੇਗੀ 12ਵੀਂ ਦੇ ਨਤੀਜਿਆਂ ਦਾ ਐਲਾਨ, ਜਾਣੋ ਕਿਸ ਹਿਸਾਬ ਨਾਲ ਦਿੱਤੇ ਜਾਣਗੇ ਨੰਬਰ

TeamGlobalPunjab
1 Min Read

ਨਵੀਂ ਦਿੱਲੀ: CBSE 12ਵੀਂ ਜਮਾਤ ਦੇ ਨਤੀਜੇ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਜਾਰੀ ਕੀਤੇ ਜਾਣਗੇ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਕਿਹਾ ਕਿ 10ਵੀਂ ਅਤੇ 11ਵੀਂ ਦੇ ਨੰਬਰਾਂ ਨੂੰ 30 – 30 ਫ਼ੀਸਦੀ ਵੇਟੇਜ ਅਤੇ 12ਵੀਂ ਦੇ ਨੰਬਰਾਂ ਨੂੰ 40 ਫ਼ੀਸਦੀ ਵੇਟੇਜ ਦਿੱਤਾ ਜਾਵੇਗਾ। 31 ਜੁਲਾਈ ਤੱਕ CBSE 12ਵੀਂ ਦੇ ਨਤੀਜੇ ਐਲਾਨੇ ਜਾਣਗੇ। ਜਿਹੜੇ ਬੱਚੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹੋਣਗੇ, ਉਨ੍ਹਾਂ ਨੂੰ ਹਾਲਾਤ ਠੀਕ ਹੋਣ ‘ਤੇ ਫਿਰ ਤੋਂ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ।

CBSE ਨੇ ਵੀਰਵਾਰ ਨੂੰ ਸਿਖਰ ਅਦਾਲਤ ‘ਚ ਦਾਖਲ ਕੀਤੀ ਗਈ ਆਪਣੀ ਰਿਪੋਰਟ ਵਿੱਚ ਕਿਹਾ ਕਿ ਜਮਾਤ 10ਵੀਂ ਅਤੇ 11ਵੀਂ ਦੌਰਾਨ ਵਿਦਿਆਰਥੀਆਂ ਦੇ ਬੈਸਟ 5 ‘ਚੋਂ 3 ਪੇਪਰਾਂ ਦੇ ਨੰਬਰ ਲਏ ਜਾਣਗੇ। ਉੱਥੇ ਹੀ ਜਮਾਤ 12ਵੀਂ ਵਿੱਚ ਵਿਦਿਆਰਥੀਆਂ ਦੇ ਯੂਨਿਟ, ਟਰਮ ਅਤੇ ਪ੍ਰੈਕਟਿਕਲ ਨੰਬਰ  ਲਏ ਜਾਣਗੇ ।

Share this Article
Leave a comment