ਚੰਡੀਗੜ੍ਹ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਹੈ। CBSE ਬੋਰਡ 12ਵੀਂ ਦੇ ਨਤੀਜੇ 2024 ਨੂੰ ਅਧਿਕਾਰਤ ਵੈੱਬਸਾਈਟ cbse.gov.in, cbse.nic.in, results.cbse.nic.in ਅਤੇ cbseresults.nic.in ‘ਤੇ ਦੇਖਿਆ ਜਾ ਸਕਦਾ ਹੈ। CBSE ਬੋਰਡ ਇੰਟਰ ਨਤੀਜਾ 2024 ਨੂੰ ਉਮੰਗ ਅਤੇ ਡਿਜੀਲੌਕਰ ‘ਤੇ ਵੀ ਚੈੱਕ ਕੀਤਾ ਜਾ ਸਕਦਾ ਹੈ।
CBSE ਬੋਰਡ ਨਤੀਜਾ 2024 results.digilocker.gov.in ਅਤੇ umang.gov.in ‘ਤੇ ਵੀ ਉਪਲਬਧ ਕਰਾਇਆ ਗਿਆ ਹੈ। ਜੇਕਰ ਕੋਈ ਵੀ ਇੱਕ ਵੈੱਬਸਾਈਟ ਕਰੈਸ਼ ਹੋ ਜਾਂਦੀ ਹੈ, ਤਾਂ ਵਿਦਿਆਰਥੀ ਆਪਣੀ ਮਾਰਕਸ਼ੀਟ ਨੂੰ ਦੂਜੀਆਂ ਵੈੱਬਸਾਈਟਾਂ ‘ਤੇ ਦੇਖ ਸਕਦੇ ਹਨ। CBSE ਬੋਰਡ ਦੀ 12ਵੀਂ ਟਾਪਰ ਲਿਸਟ ਇਸ ਸਾਲ ਜਾਰੀ ਨਹੀਂ ਕੀਤੀ ਜਾਵੇਗੀ। ਸੀਬੀਐਸਈ ਬੋਰਡ ਦੇ ਨਤੀਜੇ ਪ੍ਰੈਸ ਰਿਲੀਜ਼ ਦੇ ਅਨੁਸਾਰ, ਤਿਰੂਵਨੰਤਪੁਰਮ ਵਿੱਚ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਰਹੀ ਹੈ। ਉੱਥੇ ਪਾਸ ਪ੍ਰਤੀਸ਼ਤਤਾ 99.91% ਦਰਜ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।