ਕੇਜਰੀਵਾਲ ‘ਤੇ CBI ਦਾ ਵੱਡਾ ਦਾਅਵਾ: ਤੁਸੀਂ ਮੈਨੂੰ ਪੈਸੇ ਦਵੋ, ਮੈਂ ਤੁਹਾਨੂੰ ਸ਼ਰਾਬ ਦਾ ਕਾਰੋਬਾਰ ਦਵਾਂਗਾ

Global Team
2 Min Read

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਦੇ ਹੋਏ ਕੇਂਦਰੀ ਜਾਂਚ ਬਿਊਰੋ  ਨੇ ਬੁੱਧਵਾਰ ਨੂੰ ਅਦਾਲਤ ‘ਚ ਕਈ ਵੱਡੇ ਦਾਅਵੇ ਕੀਤੇ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ‘ਤੇ ਸਨਸਨੀਖੇਜ਼ ਦੋਸ਼ ਲਾਏ। ਕੇਜਰੀਵਾਲ ਦੇ ਖਿਲਾਫ ਸਬੂਤਾਂ ਦਾ ਦਾਅਵਾ ਕਰਦੇ ਹੋਏ ਸੀਬੀਆਈ ਨੇ ਰਾਉਸ ਐਵੇਨਿਊ ਸਥਿਤ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਲਈ ਵਾਈਐਸਆਰਸੀਪੀ ਲੋਕ ਸਭਾ ਮੈਂਬਰ ਮੰਗੁਟਾ ਸ੍ਰੀਨਿਵਾਸਲੂ ਰੈਡੀ ਤੋਂ ਪੈਸੇ ਦੀ ਮੰਗ ਕੀਤੀ ਸੀ ਅਤੇ ਉਸ ਦੇ ਬਦਲੇ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਸ਼ਰਾਬ ਦੇ ਕਾਰੋਬਾਰ ਵਿੱਚ ਮਦਦ ਦਾ ਭਰੋਸਾ ਦਿੱਤਾ। ਏਜੰਸੀ ਨੇ ਕਿਹਾ ਕਿ ਉਸ ਕੋਲ ਇਸ ਸਬੰਧੀ ਦਸਤਾਵੇਜ਼ੀ ਸਬੂਤ ਵੀ ਹਨ।

ਵਿੱਤੀ ਸਾਲ 2021-22 ਲਈ ਸ਼ਰਾਬ ਨੀਤੀ ਵਿੱਚ ਕਥਿਤ ਘੁਟਾਲੇ ਬਾਰੇ ਸੀਬੀਆਈ ਨੇ ਕਿਹਾ ਹੈ ਕਿ ਕੇਜਰੀਵਾਲ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ। ਕੇਜਰੀਵਾਲ ਦਾ ਰਿਮਾਂਡ ਮੰਗਦਿਆਂ ਸੀਬੀਆਈ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਅਪਰਾਧਿਕ ਸਾਜ਼ਿਸ਼ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ।’ ਏਜੰਸੀ ਨੇ ਕਿਹਾ ਕਿ ਰੈੱਡੀ (ਸ਼ਰਾਬ ਕਾਰੋਬਾਰੀ ਜੋ ਹਾਲ ਹੀ ਵਿੱਚ ਡੀਟੀਪੀ ਟਿਕਟ ‘ਤੇ ਸੰਸਦ ਮੈਂਬਰ ਬਣੇ ਸਨ) ਨੇ 16 ਮਾਰਚ, 2021 ਨੂੰ ਸਕੱਤਰੇਤ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਸ਼ਰਾਬ ਦੇ ਕਾਰੋਬਾਰ ਵਿੱਚ ਉਨ੍ਹਾਂ ਦੀ ਮਦਦ ਮੰਗੀ। ਸੀਬੀਆਈ ਮੁਤਾਬਕ, ਕੇਜਰੀਵਾਲ ਨੇ ਉਨ੍ਹਾਂ ਨੂੰ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੀ ਨੇਤਾ ਕੇ ਕਵਿਤਾ ਨਾਲ ਸੰਪਰਕ ਕਰਨ ਲਈ ਕਿਹਾ, ਜੋ ਕੇਜਰੀਵਾਲ ਦੀ ਟੀਮ ਨਾਲ ਕੰਮ ਕਰ ਰਹੀ ਸੀ।

ਏਜੰਸੀ ਨੇ ਕਿਹਾ, ‘ਕੇਜਰੀਵਾਲ ਨੇ ਰੈਡੀ ਨੂੰ ਆਮ ਆਦਮੀ ਪਾਰਟੀ ਲਈ ਫੰਡਿੰਗ ਲਈ ਕਿਹਾ। ਇਸ ਗੱਲ ਦੀ ਪੁਸ਼ਟੀ ਦਸਤਾਵੇਜ਼ੀ ਸਮੱਗਰੀ ਤੋਂ ਵੀ ਹੁੰਦੀ ਹੈ। ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਨੀਤੀ ਵਿੱਚ ਬੇਨਿਯਮੀਆਂ ਦੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਇਸ ਨੂੰ ਕੇਂਦਰ ਸਰਕਾਰ ਦੀ ਸਿਆਸੀ ਸਾਜ਼ਿਸ਼ ਕਰਾਰ ਦਿੱਤਾ ਹੈ।

Share This Article
Leave a Comment