ਮੁੰਬਈ :- ਹਰ ਮਹੀਨੇ 100 ਕਰੋੜ ਰੁਪਏ ਦੀ ਵਸੂਲੀ ਕਰਵਾਉਣ ਦੇ ਦੋਸ਼ਾਂ ਦੇ ਮਾਮਲੇ ‘ਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਰਹੇ ਅਨਿਲ ਦੇਸ਼ਮੁਖ ਖਿਲਾਫ ਸੀਬੀਆਈ ਨੇ ਸ਼ਿਕੰਜਾ ਹੋਰ ਕੱਸ ਦਿੱਤਾ ਹੈ।
ਦੱਸ ਦਈਏ ਬੀਤੇ ਐਤਵਾਰ ਨੂੰ ਜਾਂਚ ਏਜੰਸੀ ਨੇ ਦੇਸ਼ਮੁਖ ਦੇ ਦੋ ਨਿੱਜੀ ਸਹਾਇਕਾਂ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਇਨ੍ਹਾਂ ਦੋ ਸਹਾਇਕਾਂ ਸਾਹਮਣੇ ਹੀ ਵਾਝੇ ਤੇ ਹੋਰ ਅਧਿਕਾਰੀਆਂ ਨੂੰ 100 ਕਰੋੜ ਦੀ ਵਸੂਲੀ ਦਾ ਟੀਚਾ ਦਿੱਤਾ ਗਿਆ ਸੀ। ਸਾਂਤਾਕਰੂਜ ਸਥਿਤ ਡੀਆਰਜੀਓ ਦੇ ਗੈਸਟਹਾਊਸ ‘ਚ ਦੋਵਾਂ ਤੋਂ ਲੰਬੀ ਪੁੱਛਗਿੱਛ ਕੀਤੀ ਗਈ।