ਬੇਅਦਬੀ ਮਾਮਲੇ ‘ਚ ਨਵਾਂ ਮੋੜ, SIT ਦੀ ਜਾਂਚ ਰੋਕਣ ਲਈ CBI ਨੇ ਅਦਾਲਤ ‘ਚ ਲਾਈ ਅਰਜ਼ੀ

TeamGlobalPunjab
1 Min Read

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਜਦੋਂ ਹੁਣ ਪੰਜਾਬ ਪੁਲਿਸ ਸਰਗਰਮ ਹੋਈ ਹੈ ਤੇ ਇਸ ਸਬੰਧੀ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ। ਇੰਨਾ ਹੀ ਨਹੀਂ ਇਸ ਮਾਮਲੇ ‘ਚ ਐਸਆਈਟੀ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਵੀ ਨਾਮਜ਼ਦ ਕੀਤਾ ਗਿਆ। ਇਸ ਸਭ ਤੋਂ ਬਾਅਦ ਹੁਣ ਇਸ ਮਾਮਲੇ ‘ਚ ਇਕ ਨਵਾਂ ਮੋੜ ਆਇਆ ਹੈ ਸੀਬੀਆਈ ਦੀ ਮੁਹਾਲੀ ਸਥਿਤ ਅਦਾਲਤ ‘ਚ ਸੀਬੀਆਈ ਨੇ ਇੱਕ ਅਰਜ਼ੀ ਲਗਾਈ ਹੈ।

ਸੀਬੀਆਈ ਦਾ ਕਹਿਣਾ ਹੈ ਕਿ ਜਦੋਂ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਕੋਲ ਹੈ ਤਾਂ ਇਸ ਵਿੱਚ ਹੋਰ ਜਾਂਚ ਏਜੰਸੀ ਕਿਵੇਂ ਜਾਂਚ ਕਰ ਸਕਦੀ ਹੈ। ਜਿਸ ਤੋਂ ਬਾਅਦ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ 10 ਜੁਲਾਈ ਨੂੰ ਆਪਣਾ ਜਵਾਬ ਦੇਣ ਲਈ ਕਿਹਾ ਹੈ।

 

Share this Article
Leave a comment