ਜਲੰਧਰ: ਸੀਬੀਆਈ ਦੀ ਟੀਮ ਨੇ ਜਲੰਧਰ ਸਥਿਤ ਪਾਸਪੋਰਟ ਖੇਤਰੀ ਦਫਤਰ ‘ਤੇ ਛਾਪਾ ਮਾਰਿਆ ਅਤੇ ਰੀਜਨਲ ਪਾਸਪੋਰਟ ਅਫਸਰ ਅਨੂਪ ਸਿੰਘ ਨੂੰ ਗ੍ਰਿਫਤਾਰ ਕੀਤਾ। ਟੀਮ ਨੇ ਅਨੂਪ ਸਿੰਘ ਦੇ ਨਾਲ ਜਲੰਧਰ ਦੇ ਸਹਾਇਕ ਪਾਸਪੋਰਟ ਅਫਸਰ ਹਰੀ ਓਮ ਅਤੇ ਸੰਜੇ ਸ਼੍ਰੀਵਾਸਤਵ ਨੂੰ ਵੀ ਗ੍ਰਿਫਤਾਰ ਕੀਤਾ ਹੈ। ਸਾਰਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਟੀਮ ਚੰਡੀਗੜ੍ਹ ਲਈ ਰਵਾਨਾ ਹੋ ਗਈ।
ਦੱਸ ਦਈਏ ਕਿ ਸੀਬੀਆਈ ਦੀ ਟੀਮ ਸਵੇਰੇ ਹੀ ਚੰਡੀਗੜ੍ਹ ਤੋਂ ਜਲੰਧਰ ਪਹੁੰਚੀ ਸੀ। ਟੀਮ ਵਿੱਚ ਸ਼ਾਮਲ ਤਿੰਨ ਅਧਿਕਾਰੀ ਪਾਸਪੋਰਟ ਖੇਤਰੀ ਦਫ਼ਤਰ ਵਿੱਚ ਤਲਾਸ਼ੀ ਲੈ ਰਹੇ ਸਨ। ਹਾਲਾਂਕਿ ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੁਲਿਸ ਨੇ ਗ੍ਰਿਫਤਾਰ ਅਧਿਕਾਰੀ ਅਤੇ ਉਸ ਦੇ ਦੋ ਸਹਾਇਕਾਂ ਕੋਲੋਂ ਕਰੀਬ 25 ਲੱਖ ਰੁਪਏ ਦੀ ਨਕਦੀ ਅਤੇ ਦਸਤਾਵੇਜ਼ ਬਰਾਮਦ ਕੀਤੇ ਹਨ। ਮਾਮਲਾ ਰਿਸ਼ਵਤ ਲੈ ਕੇ ਘੱਟ ਸਮੇਂ ‘ਚ ਜ਼ਿਆਦਾ ਪਾਸਪੋਰਟ ਬਣਾਉਣ ਦਾ ਹੈ। ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਨਾਂ ਸਿਰਫ ਪਾਸਪੋਰਟ ਦਫਤਰ ਸਗੋਂ ਅਨੂਪ ਸਿੰਘ ਦੇ ਘਰ ‘ਤੇ ਵੀ ਕੀਤੀ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।