ਲੁਧਿਆਣਾ : ਬੀਤੀ ਦੇਰ ਰਾਤ ਲੁਧਿਆਣਾ ਪੁਲਿਸ ਵੱਲੋਂ ਸਿੱਖ ਕੌਂਸਲ ਅਤੇ ਗੁਰੂ ਨਾਨਕ ਮੋਦੀ ਖਾਨੇ ਦੇ ਮੁੱਖ ਪ੍ਰਬੰਧਕ ਬਲਜਿੰਦਰ ਸਿੰਘ ਜਿੰਦੂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਲੁਧਿਆਣਾ ਦੇ ਏਸੀਪੀ ਜਤਿੰਦਰ ਚੋਪੜਾ ਨੇ ਦੱਸਿਆ ਕਿ ਹਿੰਦੂ ਸ਼ਿਵ ਸੈਨਾ ਦੇ ਆਗੂ ਰਿਤੇਸ਼ ਕੁਮਾਰ ਵੱਲੋਂ ਗੁਰੂ ਨਾਨਕ ਮੋਦੀ ਖਾਨੇ ਦੇ ਮੁੱਖ ਪ੍ਰਬੰਧਕ ਬਲਜਿੰਦਰ ਸਿੰਘ ਜਿੰਦੂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਹੇਠ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਦੇ ਚੱਲਦਿਆਂ ਪੁਲੀਸ ਵੱਲੋਂ ਸਿੱਖ ਕੌਂਸਲ ਅਤੇ ਗੁਰੂ ਨਾਨਕ ਮੋਦੀ ਖਾਨਾ ਦੇ ਮੁੱਖ ਪ੍ਰਬੰਧਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ‘ਚ ਦੱਸਿਆ ਗਿਆ ਹੈ ਕਿ ਬੀਤੇ ਦਿਨ ਬਲਜਿੰਦਰ ਸਿੰਘ ਜਿੰਦੂ ਨੇ ਆਪਣੇ ਸੋਸ਼ਲ ਅਕਾਊਂਟਸ ਤੋਂ ਭਗਵਾਨ ਸ੍ਰੀ ਰਾਮ ਖਿਲਾਫ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਜਿਸ ਨਾਲ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ।