ਪਟਿਆਲਾ ‘ਚ ASI ‘ਤੇ ਚੜ੍ਹਾ ਦਿੱਤੀ ਕਾਰ, ਮੁਲਜ਼ਮ ਮੌਕੇ ਤੋਂ ਫ਼ਰਾਰ

TeamGlobalPunjab
2 Min Read

ਪਟਿਆਲਾ : ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਵਲੋਂ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਮੁੱਖ ਮੰਤਰੀ ਦੇ ਗ੍ਰਹਿ ਨਗਰ ਪਟਿਆਲਾ ‘ਚ ਗ਼ੈਰ ਸਮਾਜਿਕ ਅਨਸਰਾਂ ਨੂੰ ਪੁਲਿਸ ਦੀ ਕੋਈ ਪਰਵਾਹ ਹੀ ਨਹੀਂ। ਲੀਲਾ ਭਵਨ ਵਿਖੇ ਵਾਪਰੀ ਇੱਕ ਘਟਨਾ ਨੇ ਪੁਲਿਸ ਦੀ ਚੌਕਸੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।

ਮਾਮਲਾ ਪੁਲਿਸ ਨਾਲ ਹੀ ਸਬੰਧਤ ਹੈ। ਦਰਅਸਲ ਸ਼ਹਿਰ ਦੇ ਪਾਸ਼ ਇਲਾਕੇ ਨਿਊ ਲੀਲਾ ਭਵਨ ਮਾਰਕੀਟ ‘ਚ ਹਰਿਆਣਾ ਨੰਬਰ ਵਾਲੀ ਇੱਕ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਨ ‘ਤੇ ਕਾਰ ਚਾਲਕ ਨੇ ਇੱਕ ਏ.ਐਸ.ਆਈ ਨੂੰ ਨਾ ਸਿਰਫ਼ ਕੁਚਲ ਦਿੱਤਾ ਸਗੋਂ ਉਹ ਮੌਕੇ ਤੋਂ ਫ਼ਰਾਰ ਹੋਣ ਵਿੱਚ ਵੀ ਸਫਲ ਰਿਹਾ।

 

 

 

ਗੱਡੀ ਦੇ ਟਾਇਰਾਂ ਦੇ ਤਲੇ ਕੁਚਲੇ ਜਾਣ ਕਾਰਨ ਪੁਲਿਸ ਮੁਲਾਜ਼ਮ ਦੀ ਇਕ ਲੱਤ ਟੁੱਟ ਗਈ ਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਸ਼ਨਿਚਰਵਾਰ ਦੁਪਹਿਰ ਦੀ ਦੱਸੀ ਜਾ ਰਹੀ ਹੈ।

ਉਧਰ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਨਜ਼ਦੀਕੀ ਇੱਕ ਪ੍ਰਾਈਵੇਟ ਹਸਪਤਾਲ ‘ਚ ਲੈ ਜਾਇਆ ਗਿਆ। ਮੁਲਾਜ਼ਮ ਦੀ ਪਛਾਣ ਏਐੱਸਆਈ ਸੂਬਾ ਸਿੰਘ ਵਜੋਂ ਹੋਈ ਹੈ, ਜਿਸ ਨਾਲ ਇਕ ਪੁਲਿਸ ਮੁਲਾਜ਼ਮ ਹੋਰ ਵੀ ਸੀ। ਘਟਨਾ ਤੋਂ ਬਾਅਦ ਮੁਲਜ਼ਮ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਟਰੇਸ ਕਰਨ ਲਈ ਪੁਲਿਸ ਪੂਰੀ ਵਾਹ ਲਗਾ ਰਹੀ ਹੈ।
 ਘਟਨਾ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਘਟਨਾ ਵਾਲੇ ਸਥਾਨ ਦੇ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ।
ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਦੋਸ਼ੀ ਕਾਰ ਚਾਲਕ ਦੀ ਕਾਰ ਦੇ ਸ਼ੀਸ਼ੇ ਕਾਲੇ ਸਨ। ਇਸ ਕਾਰ ਦੇ ਅੱਗੇ ਅਤੇ ਪਿੱਛੇ ਹਰਿਆਣਾ ਦੀ ਟੁੱਟੀਆਂ ਹੋਈਆਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ ਅਤੇ ਕਾਰ ਤੇ ਕਾਲਾ ਝੰਡਾ ਵੀ ਲਗਾਇਆ ਹੋਇਆ ਸੀ।
ਸ਼ਹਿਦ ਦੇ ਵਿਅਸਤ ਰਹਿਣ ਵਾਲੇ ਇਲਾਕੇ ਨਿਊ ਲੀਲਾ ਭਵਨ ਮਾਰਕੀਟ ਵਿਚ ਹੋਈ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।
ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਵਾਪਰੀ ਇਸ ਘਟਨਾ ਨਾਲ ਪੁਲਿਸ ਦੀ ਮੁਸਤੈਦੀ ਅਤੇ ਚੌਕਸੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਜੇਕਰ ਗ਼ੈਰ ਸਮਾਜਿਕ ਅਨਸਰ ਅਜਿਹੀ ਘਟਨਾ ਨੂੰ ਅੰਜਾਮ ਦੇ ਕੇ ਆਸਾਨੀ ਨਾਲ ਮੌਕੇ ਤੋਂ ਫਰਾਰ ਹੋ ਸਕਦਾ ਹੈ ਤਾਂ ਕਿਸੇ ਅਣਸੁਖਾਵੀਂ ਘਟਨਾ ਨੂੰ ਵੀ ਅੰਜਾਮ ਦੇ ਸਕਦਾ ਹੈ‌ ।
Share This Article
Leave a Comment