ਪੰਜਾਬ ‘ਚ ਬਰਡ ਫਲੂ ਦੇ ਡਰ ਕਾਰਨ ਪੋਲਟਰੀ ਫਾਰਮ ਦਾ ਕਾਰੋਬਾਰ ਪ੍ਰਭਾਵਿਤ

TeamGlobalPunjab
1 Min Read

ਚੰਡੀਗੜ੍ਹ: ਬਰਡ ਫਲੂ ਦੇ ਪ੍ਰਕੋਪ ਨਾਲ ਪੰਜਾਬ ਦਾ ਪੋਲਟਰੀ ਫਾਰਮ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਰੋਜ਼ਾਨਾ ਔਸਤਨ 500 ਕਰੋੜ ਦਾ ਕਾਰੋਬਾਰ ਕਰਨ ਵਾਲਾਂ ਪੋਲਟਰੀ ਫ਼ਾਰਮ ਉਦਯੋਗ ਘਟ ਕੇ 250 ਕਰੋੜ ਦਾ ਹੋ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਇਹ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਹਨ।

ਸ਼ਨੀਵਾਰ ਨੂੰ ਪ੍ਰੈੱਸ ਵਾਰਤਾ ਦੌਰਾਨ ਪੰਜਾਬ ਪੋਲਟਰੀ ਲੇਅਰ ਐਸੋਸੀਏਸ਼ਨ ਅਤੇ ਪੰਜਾਬ ਪੋਲਟਰੀ ਬਾਇਲਰ ਐਸੋਸੀਏਸ਼ਨ ਨੇ ਕਿਹਾ ਪੰਜਾਬ ਵਿਚ ਬਰਡ ਫਲੂ ਦਾ ਕੋਈ ਅਸਰ ਨਹੀਂ ਹੈ। ਬਾਵਜੂਦ ਇਸ ਦੇ ਲੋਕ ਡਰ ਕਾਰਨ ਇਸ ਤੋਂ ਪਰਹੇਜ ਕਰ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਚਿਕਨ ਦੇ ਇੰਪੋਰਟ ਤੇ ਰੋਕ ਲਗਾਉਣ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਐਸੋਸੀਏਸ਼ਨਾਂ ਨੇ ਕਿਹਾ ਕਿ ਪੰਜਾਬ ਦੇ ਪੋਲਟਰੀ ਫਾਰਮ ‘ਚ ਮੁਰਗੀਆਂ ਦੀ ਵੈਕਸੀਨੇਸ਼ਨ ਤੋਂ ਲੈ ਕੇ ਹਰ ਸਿਹਤ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਅਜਿਹੇ ਵਿੱਚ ਸਰਕਾਰ ਨੂੰ ਪੋਲਟਰੀ ਫਾਰਮ ਸੰਬੰਧੀ ਲੋਕਾਂ ਨੂੰ ਹਾਲਤ ਸਪਸ਼ਟ ਕਰਨੀ ਚਾਹੀਦੀ ਹੈ।

Share this Article
Leave a comment