ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਵੀਰਵਾਰ ਨੂੰ ਪੁਲਵਾਮਾ ਵਰਗੀ ਅੱਤਵਾਦੀ ਵਾਰਦਾਤ ਦੀ ਸਾਜਿਸ਼ ਨਾਕਾਮ ਹੋ ਗਈ। ਖਬਰਾਂ ਮੁਤਾਬਕ, ਪੁਲਵਾਮਾ ਦੇ ਕੋਲ ਇੱਕ ਸੈਂਟਰੋ ਗੱਡੀ ਵਿੱਚ IED ( ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ) ਪਲਾਂਟ ਕੀਤਾ ਗਿਆ ਸੀ। ਸੁਰੱਖਿਆ ਬਲਾਂ ਨੇ ਇਸ ਨੂੰ ਸਮਾਂ ਰਹਿੰਦੇ ਡਿਫਿਊਜ਼ ਕਰ ਦਿੱਤਾ ਜਿਸ ਤੋਂ ਬਾਅਦ ਸੁਰੱਖਿਆਬਲਾਂ ਦਾ ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ।
ਪੁਲਿਸ ਦੇ ਮੁਤਾਬਕ ਕਾਰ ‘ਤੇ ਫੇਕ ਰਜਿਸਟਰੇਸ਼ਨ ਨੰਬਰ ਲੱਗੇ ਸਨ ਅਜਿਹੇ ਵਿੱਚ ਪੁਲਿਸ ਨੇ ਜਿਵੇਂ ਹੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਭੱਜਣ ਲੱਗਿਆ, ਪਰ ਸੁਰੱਖਿਆ ਬਲਾਂ ਨੇ ਗੱਡੀ ‘ਤੇ ਗੋਲੀ ਚਲਾ ਦਿੱਤੀ ਤੇ ਡਰਾਈਵਰ ਕਾਰ ਛੱਡ ਕੇ ਭੱਜਣ ਵਿੱਚ ਕਾਮਯਾਬ ਰਿਹਾ। ਪੁਲਿਸ ਇੰਸਪੈਕਟਰ ਜਨਰਲ ਵਿਜੈ ਕੁਮਾਰ ਦੇ ਮੁਤਾਬਕ ਹਮਲੇ ਨੂੰ ਲੈ ਕੇ ਖੁਫੀਆ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਹੀ IED ਵਾਲੀ ਇਸ ਗੱਡੀ ਦੀ ਭਾਲ ਕੀਤੀ ਜਾ ਰਹੀ ਸੀ।
ਵਿਜੈ ਕੁਮਾਰ ਦੇ ਮੁਤਾਬਕ ਆਰਮੀ, ਪੁਲਿਸ ਅਤੇ ਸੁਰੱਖਿਆ ਬਲਾਂ ਦਾ ਇਹ ਜੁਆਇੰਟ ਆਪਰੇਸ਼ਨ ਸੀ ਬਾਅਦ ਵਿੱਚ ਬੰਬ ਨਿਰੋਧਕ ਦਸਤੇ ਨੇ IED ਨੂੰ ਡਿਫਿਊਜ਼ ਕਰ ਦਿੱਤਾ। ਇਸ ਕਾਰ ਵਿੱਚ ਇੰਨ੍ਹੀ ਭਾਰੀ ਮਾਤਰਾ ਵਿੱਚ ਵਿਸਫੋਟਕ ਭਰੇ ਸਨ ਕਿ ਇਸ ਨੂੰ ਉਡਾਉਣ ਦੌਰਾਨ ਆਸਪਾਸ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਜਾਣਕਾਰੀ ਦੇ ਮੁਤਾਬਕ ਸਫੈਦ ਰੰਗ ਦੀ ਸੈਂਟਰੋ ਕਾਰ ਵਿੱਚ ਟੂ ਵਹੀਲਰ ਦੀ ਨੰਬਰ ਪਲੇਟ ਲਗਾਈ ਗਈ ਸੀ।