ਕੈਪਟਨ ਨੇ ਆਪਣੀ ਚਮੜੀ ਬਚਾਉਣ ਲਈ ਪੰਜਾਬ ਦੇ ਹਿੱਤਾਂ ਨੂੰ ਵੇਚ ਦਿੱਤਾ: ਸਿੱਧੂ

TeamGlobalPunjab
4 Min Read

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਦੌਰਾਨ ਸਿੱਧੂ ਦੀ ਨਾਲ ਕੈਪਟਨ ਨਾਲ ਟਵਿੱਟਰ ਵਾਰ ਸ਼ੁਰੂ ਹੋ ਗਈ।

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਅਸੀਂ ਕਾਂਗਰਸ ਦੇ 78 ਵਿਧਾਇਕ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਅਸੀਂ ਅਜਿਹੇ ਮੁੱਖ ਮੰਤਰੀ ਨਾਲ ਕੰਮ ਕੀਤਾ ਜਿਨ੍ਹਾਂ ਦਾ ਕੰਟਰੋਲ ਬੀਜੇਪੀ ਦੇ ਹੱਥ ਵਿਚ ਸੀ। ਕੈਪਟਨ ਅਜਿਹੇ ਸੀਐਮ ਸਨ ਜਿਹੜੇ ਈਡੀ ਦੇ ਕੰਟਰੋਲ ਵਾਲੇ ਬੀਜੇਪੀ ਦੇ ਸਮਰਥਕ ਸਨ। ਕੈਪਟਨ ਨੇ ਆਪਣੀ ਚਮੜੀ ਬਚਾਉਣ ਲਈ ਪੰਜਾਬ ਦੇ ਹਿੱਤਾਂ ਨੂੰ ਵੇਚ ਦਿੱਤਾ।

ਕੈਪਟਨ ਨੇ ਸਿੱਧੂ ਦੇ ਟਵੀਟ ‘ਤੇ ਪਲਟਵਾਟ ਕਰਦਿਆਂ ਕਿਹਾ ਹੈ ਕਿ ਚੰਗੇ ਸ਼ਾਸਨ ਬਾਰੇ ਸਿੱਧੂ ਨੂੰ ਕੁੱਝ ਨਹੀਂ ਪਤਾ ਅਤੇ ਉਹ ਸਿਰਫ ਆਪਣੇ ਮੂੰਹੋਂ ਕੁੱਝ ਵੀ ਬੋਲਦਾ ਰਹਿੰਦਾ ਹੈ।

ਨਵਜੋਤ ਸਿੱਧੂ ਨੇ ਕੈਪਟਨ ਨੂੰ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ ਕਿਉਂਕਿ ਮੈਂ ਸੱਚ ਬੋਲ ਰਿਹਾ ਸੀ ਅਤੇ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ। ਨਵਜੋਤ ਸਿੱਧੂ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਤੁਸੀਂ ਆਪਣੀ ਪਾਰਟੀ ਬਣਾਈ ਸੀ ਤਾਂ ਤੁਸੀਂ ਸਿਰਫ 856 ਵੋਟਾਂ ਹਾਸਲ ਕਰਕੇ ਆਪਣੀ ਜ਼ਮਾਨਤ ਜ਼ਬਤ ਕਰਵਾ ਲਈ ਸੀ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਲੋਕ ਤੁਹਾਨੂੰ ਸਜ਼ਾ ਦੇਣ ਲਈ ਉਡੀਕ ਕਰ ਰਹੇ ਹਨ।

ਸਿੱਧੂ ਨੇ ਕਿਹਾ ਕਿ ਕੀ ਤੁਹਾਡੀ ਜਵਾਬਦੇਹੀ ਤੈਅ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਤੁਹਾਡੇ ਉੱਪਰ ਰਹਿਮ ਕਰਨ ਲਈ ਬਣਾਈ ਗਈ ਸੀ ? ਵਿਧਾਇਕ ਤੁਹਾਡੇ ਵਿਰੁੱਧ ਕਿਉਂ ਸਨ ? ਕਿਉਂਕਿ ਸਭ ਜਾਣਦੇ ਨੇ ਕਿ ਤੁਹਾਡੀ ਬਾਦਲਾਂ ਨਾਲ ਮਿਲੀਭੁਗਤ ਹੈ ! ਤੁਹਾਡੀ ਇੱਕੋ-ਇੱਕ ਇੱਛਾ ਮੈਨੂੰ ਹਰਾਉਣਾ ਹੈ, ਕੀ ਤੁਸੀਂ ਕਦੇ ਇਹ ਵੀ ਚਾਹਿਆ ਹੈ ਕਿ ਪੰਜਾਬ ਜਿੱਤੇ ? ਬਾਦਲਾਂ ਅਤੇ ਬੀ.ਜੇ.ਪੀ. ਨਾਲ ਤੁਹਾਡੀ 75/25 ਵਾਲੀ ਸਾਂਝ ਕਿਸੇ ਤੋਂ ਲੁਕੀ ਨਹੀਂ।

Share This Article
Leave a Comment