‘ਕੈਪਟਨ ਮੇਰੇ ਪਸੰਦੀਦਾ ਨੇਤਾ…’, ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਪ੍ਰਗਟ ਕੀਤੀ ਖੁਸ਼ੀ

Global Team
2 Min Read

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਕੁਝ ਮਹੀਨਿਆਂ ਦਾ ਸਮਾਂ ਬਾਕੀ ਹੈ। ਹਾਲਾਂਕਿ, ਰਾਹੁਲ ਗਾਂਧੀ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਪੰਜਾਬ ਕਾਂਗਰਸ ਦੇ ਅੰਦਰ ਧੜੇਬੰਦੀ ਨਾਲ ਨਜਿੱਠਣਾ ਹੈ। ਸਾਰੀਆਂ ਚਾਲਾਂ ਦੇ ਬਾਵਜੂਦ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਵਿਚਕਾਰ ਅੰਦਰੂਨੀ ਲੜਾਈ ਅਜੇ ਵੀ ਜਾਰੀ ਹੈ। ਇਸ ਦੌਰਾਨ, ਰਾਹੁਲ ਗਾਂਧੀ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ। ਜਿਸ ਨੇ ਪੰਜਾਬ ਕਾਂਗਰਸ ਦੇ ਅੰਦਰ ਰਾਜਨੀਤਿਕ ਉਥਲ-ਪੁਥਲ ਨੂੰ ਹੋਰ ਵਧਾ ਦਿੱਤਾ ਹੈ।

ਦਰਅਸਲ, ਰਾਹੁਲ ਗਾਂਧੀ ਨੇ ਵੀਰਵਾਰ, 6 ਅਗਸਤ ਨੂੰ Gen Z ਪੀੜ੍ਹੀ ਤੱਕ ਪਹੁੰਚਣ ਲਈ “Ask me Anything” ਸੈਸ਼ਨ ਆਯੋਜਿਤ ਕੀਤਾ। ਜਦੋਂ ਰਾਹੁਲ ਨੂੰ ਉਨ੍ਹਾਂ ਦੇ ਪਸੰਦੀਦਾ ਭਾਜਪਾ ਨੇਤਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਿਆ। ਗਾਂਧੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਆਸਾਨੀ ਨਾਲ ਘੁਲ-ਮਿਲ ਜਾਂਦੇ ਹਨ, ਜੋ ਬਹੁਤ ਕੂਲ ਹਨ ਅਤੇ ਫੌਜੀ ਇਤਿਹਾਸ ਦੇ ਮਾਹਰ ਹਨ। ਫਿਰ ਉਨ੍ਹਾਂ ਨੇ ਮਜ਼ਾਕਿਆ ਅੰਦਾਜ ਵਿੱਚ ਕਿਹਾ “ਹੈਲੋ, ਅੰਕਲ ਅਮਰਿੰਦਰ।”

ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੇ ਬਿਆਨ ਉਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਬਚਪਨ ਤੋਂ ਜਾਣਦੇ ਹੋਣ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਪਿਤਾ – ਸਵਰਗੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਉਨ੍ਹਾਂ ਦੇ ਸਹਿਪਾਠੀ ਅਤੇ ਕਰੀਬੀ ਦੋਸਤ ਸਨ। ਕੈਪਟਨ ਨੇ ਕਿਹਾ ਕਿ ਨਿੱਜੀ ਰਿਸ਼ਤੇ ਦੁਨੀਆ ਭਰ ਦੀਆਂ ਰਾਜਨੀਤਿਕ ਵਚਨਬੱਧਤਾਵਾਂ ਤੋਂ ਵੱਖਰੇ ਹਨ। ਆਪਣੀ ਮਾਂ, ਮਹਾਰਾਣੀ ਮਹਿੰਦਰ ਕੌਰ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਜ਼ਿਕਰ ਕੀਤਾ ਕਿ 1980 ਵਿੱਚ ਜਦੋਂ ਉਹ ਕਾਂਗਰਸ ਦੇ ਸੰਸਦ ਮੈਂਬਰ ਸਨ, ਉਨ੍ਹਾਂ ਦੀ ਮਾਂ ਇੱਕ ਵਿਰੋਧੀ ਪਾਰਟੀ ਦੀ ਸੰਸਦ ਮੈਂਬਰ ਸੀ, ਫਿਰ ਵੀ ਉਨ੍ਹਾਂ ਦੇ ਪਰਿਵਾਰਕ ਸਬੰਧ ਮਜ਼ਬੂਤ ​​ਰਹੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment