ਮੁਖ ਮੰਤਰੀ ਇਕ ਵਾਰ ਫਿਰ ਹੋਏ live ! ਦਸਿਆ ਕੋਰੋਨਾ ਨਾਲ ਨਜਿੱਠਣ ਦਾ ਰਸਤਾ

TeamGlobalPunjab
1 Min Read

ਚੰਡੀਗੜ੍ਹ : ਲਾਕ ਡਾਊਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਠੱਲ ਪਾਉਣ ਲਈ #askcaptain ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਲੜੀ ਤਹਿਤ ਅੱਜ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ live ਹੋ ਕੇ ਲੋਕਾਂ ਦੇ ਸਵਾਲਾਂ ਅਤੇ ਸਮਸਿਆਵਾਂ ਦੇ ਜਵਾਬ ਦਿਤੇ । ਮੁਖ ਮੰਤਰੀ ਨੇ ਇਸ ਮੌਕੇ ਘਰੇਲੂ ਉਡਾਨਾਂ, ਰੇਲ ਗੱਡੀਆਂ ਅਤੇ ਬੱਸਾਂ ਦੁਆਰਾ ਪੰਜਾਬ ਵਿਚ ਆਉਣ ਵਾਲੇ ਲੋਕਾਂ ਨੂੰ ਘਰਾਂ ਅੰਦਰ ਕੁਆਰੰਟੀਨ ਰਹਿਣ ਦੀ ਅਪੀਲ ਕੀਤੀ ।

https://www.facebook.com/Capt.Amarinder/videos/247625899638392/

ਮੁਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਦੇਸ਼ ਅੰਦਰ ਸਭ ਤੋਂ ਵੱਧ 90% ਰਿਕਵਰੀ ਦਰ ਹੈ । ਉਨ੍ਹਾਂ ਕਿਹਾ ਕਿ ਤੀਜੇ ਪੜ੍ਹਾਅ ਪੰਜਾਬ ਵਾਸੀਆਂ ਵੱਲੋਂ ਆਪਣੇ ਸਵਾਲ/ਸੁਝਾਅ ਮੇਰੇ ਨਾਲ ਸਾਂਝੇ ਕੀਤੇ ਗਏ। ਇਹ ਜੰਗ ਅਸੀਂ ਤਾਂ ਹੀ ਜਿੱਤ ਸਕਾਂਗੇ ਜੇਕਰ ਅਸੀਂ ਇਕੱਠੇ ਹੋ ਕੇ ਇਸਦਾ ਸਾਹਮਣਾ ਕਰਾਂਗੇ, ਹਦਾਇਤਾਂ ਦੀ ਪਾਲਣਾ ਕਰਾਂਗੇ। ਨਿਯਮਾਂ ਨੂੰ ਮੰਨ ਕੇ ਹੀ ਅਸੀਂ ਮਿਸ਼ਨ ਫ਼ਤਹਿ ਵਿੱਚ ਕਾਮਯਾਬੀ ਹਾਸਿਲ ਕਰਾਂਗੇ।

Share this Article
Leave a comment