ਚੰਡੀਗੜ੍ਹ: ਕੈਪਟਨ ਨੇ ਅੱਜ ਲਾਕਡਾਉਨ ਲੱਗਣ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਕਿਹਾ ਕਿ ਸੂਬਾ ਸਰਕਾਰ ਲਾਂਘਾ ਖੋਲ੍ਹਣ ਨਾਲ ਸਹਿਮਤ ਹੈ, ਪਰ ਪਾਕਿਸਤਾਨ ਵਿੱਚ ਕੋਰੋਨਾ ਸੰਕਰਮਣ ਤੇਜੀ ਨਾਲ ਫੈਲ ਰਿਹਾ ਹੈ। ਜੇਕਰ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਿਆ ਜਾ ਸਕਦਾ ਹੈ ਤਾਂ ਅਸੀ ਲਾਂਘਾ ਖੋਲ੍ਹਣ ਦੇ ਹੱਕ ‘ਚ ਹਾਂ।
ਉੱਥੇ ਹੀ ਚੀਨ ਵੱਲੋਂ ਭਾਰਤੀ ਸਰਹੱਦ ‘ਤੇ ਕੀਤੀ ਦਖਲ ‘ਤੇ ਕੈਪਟਨ ਨੇ ਕਿਹਾ ਕਿ ਐਲਏਸੀ ‘ਤੇ ਗੜਬੜ ਕਰਨਾ ਚੀਨ ਦੀ ਬਹੁਤ ਪੁਰਾਣੀ ਪਲਾਨਿੰਗ ਦਾ ਹਿੱਸਾ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਘੇਰਦੇ ਕਿਹਾ ਕਿ ਚੀਨ ਦੀਆਂ ਕੰਪਨੀਆਂ ਨੇ ਪੀਐਮ ਕੇਅਰਸ ਫੰਡ’ਚ ਕਰੋੜਾਂ ਰੂਪਏ ਡੋਨੇਟ ਕੀਤੇ ਤੇ ਇਨ੍ਹਾਂ ‘ਚੋਂ ਕੁੱਝ ਕੰਪਨੀਆਂ ਦੇ ਸੰਬੰਧ ਚੀਨ ਦੀ ਫੌਜ ਦੇ ਨਾਲ ਹਨ। ਦੇਸ਼ ਨੂੰ ਚੀਨ ਦੀ ਕੰਪਨੀ ਦੇ ਪੈਸੇ ਦੀ ਜ਼ਰੂਰਤ ਨਹੀਂ ਹੈ।