ਪੰਜਾਬ ‘ਚ ਦੂਜੀ ਸਟੇਜ ‘ਤੇ ਪਹੁੰਚਿਆ ਕੋਰੋਨਾ, ਅਕਤੂਬਰ ‘ਚ ਜਾ ਕੇ ਸੁਧਰਣਗੇ ਹਾਲਾਤ: ਕੈਪਟਨ ਅਮਰਿੰਦਰ

TeamGlobalPunjab
1 Min Read

ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਪੰਜਾਬ ਵਿਚ ਫਿਲਹਾਲ ਕੋਰੋਨਾ ਵਾਇਰਸ ਦੂਸਰੀ ਸਟੇਜ ‘ਤੇ ਹੈ। ਉਨ੍ਹਾ ਕਿਹਾ ਕਿ ਇਹ ਜੁਲਾਈ ਅਤੇ ਅਗਸਤ ਵਿਚ ਪੀਕ ਤੇ ਹੋਵੇਗਾ ਤੇ ਅਕਤੂਬਰ ਵਿਚ ਜਾ ਕੇ  ਹਾਲਾਤ ਸੁਧਰਣਗੇ। ਕੋਰੋਨਾ ਟੈਸਟ ਘੱਟ ਹੋਣ ਦੇ ਚੁੱਕੇ ਸਵਾਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ 25 ਹਜ਼ਾਰ ਕਿੱਟਾਂ ਹੋਰ ਮੰਗਵਾਈਆਂ ਹਨ, ਲਿਹਾਜ਼ਾ ਜਾਂਚ ਵਿਚ ਤੇਜ਼ੀ ਲਿਆਂਦੀ ਜਾਵੇਗੀ।

ਪੰਜਾਬ ‘ਚ ਕੋਰੋਨਾ ਕਾਰਨ ਲੱਗੇ ਕਰਫਿਊ ਦੀ ਮਿਆਦ ਵਧਾਉਣ ਵਾਰੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦੇ ਦਿੱਤੇ ਹਨ। ਹਾਲਾਂਕਿ ਇਸ ‘ਤੇ ਆਖਰੀ ਫੈਸਲਾ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਤੋਂ ਬਾਅਦ ਹੀ ਲਿਆ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਹੁਣ ਤੱਕ ਜਮਾਤ ਨਾਲ ਜੁੜੇ ਕੁਲ 651 ਵਿਅਕਤੀ ਨਜ਼ਾਮੂਦੀਨ ਤੋਂ ਆਏ ਹਨ, ਜਿਨ੍ਹਾਂ ਵਿਚੋਂ 27 ਪਾਜ਼ਿਟਿਵ ਪਾਏ ਗਏ ਹਨ ਅਤੇ 15 ਨੂੰ ਹਾਲੇ ਤੱਕ ਟਰੇਸਾ ਨਹੀਂ ਕੀਤਾ ਜਾ ਸਕਿਆ।

ਕੈਪਟਨ ਮੁਤਾਬਕ ਪੰਜਾਬ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਖਤ ਕਦਮ ਚੁੱਕ ਰਹੀ ਹੈ, ਜਿਸ ਦੇ ਚੱਲਦੇ ਪੰਜਾਬ ਵਿਚ ਹੁਣ ਤਕ 2837 ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 132 ਮਾਮਲੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ ਪੰਜਾਬ ਵਿਚ ਹੁਣ ਤਕ 11 ਮੌਤਾਂ ਹੋ ਚੁੱਕੀਆਂ ਹਨ। ਜਦਕਿ ਮੌਜੂਦਾ ਹਾਲਾਤ ਵਿਚ ਸਿਰਫ ਇਕੋ ਮਰੀਜ਼ ਵੈਂਟੀਲੇਟਰ ‘ਤੇ ਹੈ।

- Advertisement -

 

https://www.facebook.com/Capt.Amarinder/videos/514742422538512/

Share this Article
Leave a comment