ਕਿਸਾਨਾਂ ਨੂੰ ਟਿਊਬਵੈਲਾਂ ਲਈ ਮੁਫਤ ਬਿਜਲੀ ਦੇਣ ਪਿੱਛੇ ਕੈਪਟਨ ਸਰਕਾਰ ਦਾ ਦੋਹਰਾ ਸਟੈਂਡ : ਸੁਖਬੀਰ ਸਿੰਘ ਬਾਦਲ

TeamGlobalPunjab
1 Min Read

ਚੰਡ੍ਹੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਸਾਨਾਂ ਲਈ ਮੁਫਤ ਟਿਊਬਵੈਲ ਬਿਜਲੀ ਦੇ ਮੁੱਦੇ ‘ਤੇ ਕੈਪਟਨ ਸਰਕਾਰ ਨੂੰ ਆੜੇ ਹੱਥੀ ਲਿਆ। ਬਾਦਲ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਦੀ ਆਪਣੀ ਹੀ ਕੈਬਨਿਟ ਵੱਲੋਂ ਪੰਜਾਬ ਵਿਚ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ ਲਾਉਣ ਦੇ ਫੈਸਲੇ ਤੋਂ ਮੁਕਰਨ ਨੂੰ ” ਦਬਾਅ ਤੇ ਘਬਰਾਹਟ ਆਏ ਹੋਏ ਮੁਖ ਮੰਤਰੀ ਵੱਲੋਂ ਸਹਿਮ ਵਿਚ ਵਿਚ ਆ ਕੇ ਜਾਰੀ ਕੀਤਾ ਖੰਡਨ ਕਰਾਰ ਦਿੱਤਾ ਹੈ।”

ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਪੁੱਛਿਆ ਕਿ ਜੇ ਮੌਜੂਦਾ ਪੰਜਾਬ ਸਰਕਾਰ ਦੀ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ ਲਾਉਣ ਦੀ ਕੋਈ ਯੋਜਨਾ ਨਹੀਂ ਹੈ ਤਾਂ ਦੋ ਦਿਨ ਪਹਿਲਾਂ ਹੋਈ ਕੈਬਨਿਟ ਦੀ ਮੀਟਿੰਗ ‘ਚ ਇਸ ਸਬੰਧੀ ਫੈਸਲਾ ਕਿਓਂ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕੈਪਟਨ ਸਰਕਾਰ ਮੁਫ਼ਤ ਬਿਜਲੀ ਦੀ ਥਾਂ ‘ਤੇ ਕਿਸਾਨਾਂ ਦੇ ਖਾਤੇ ‘ਚ ਸਬਸਿਡੀ ਰਾਹੀਂ ਸਿਧੇ ਪੈਸੇ ਪਾਵੇਗੀ। ਜਿਸ ‘ਤੇ ਕੈਪਟਨ ਸਰਕਾਰ ਨੇ ਅਜੇ ਭੀ ਚੁੱਪੀ ਧਾਰੀ ਹੋਈ ਹੈ।

ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਕੀਤੇ ਜਾ ਰਹੇ ਸੰਘਰਸ਼ ਦੇ ਐਲਾਨ ਤੋਂ ਘਬਰਾ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੈਪਟਨ ਸਰਕਾਰ ਦੇ ਕਿਸਾਨ ਵਿਰੋਧੀ ਹਰ ਫੈਸਲੇ ਦਾ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਹੈ।

Share This Article
Leave a Comment