ਚੰਡੀਗੜ੍ਹ : ਕੋਰੋਨਾ ਵਾਇਰਸ ਨਾਲ ਜਾਰੀ ਜੰਗ ਲਈ ਕੇਂਦਰ ਸਰਕਾਰ ਤੋਂ ਆਏ ਪੈਸੇ ਨੂੰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਕਾਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਵਲੋਂ ਝੂਠ ਬੋਲਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਰੋਨਾ ਵਿਰੁੱਧ ਲੜਾਈ ਲਈ ਪੰਜਾਬ ਸਰਕਾਰ ਨੂੰ ਰਾਹਤ ਭੇਜੀ ਗਈ ਹੈ । ਮੁਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਵਲੋਂ ਟਵੀਟਾਂ ਰਾਹੀਂ ਗ਼ਲਤ ਜਾਣਕਾਰੀ ਦਿਤੀ ਜਾ ਰਹੀ ਹੈ ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਝੂਠੀ ਬਿਆਨਬਾਜੀ ਤੋਂ ਪਹਿਲਾ ਹਰਸਿਮਰਤ ਨੂੰ ਆਪਣੇ ਤੱਥਾਂ ਦੀ ਪੁਸ਼ਟੀ ਕਰਨੀ ਚਾਹੀਦੀ ਸੀ । ਉਨ੍ਹਾਂ ਕਿਹਾ ਕਿ ਏਨੇ ਗੰਭੀਰ ਮੁਦੇ ਤੇ ਜਦੋ ਸਾਰੇ ਲੋਕ ਮਿਲ ਕੇ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਹਨ ਉਸ ਸਮੇ ਹਰਸਿਮਰਤ ਰਾਜਨੀਤੀ ਕਰ ਰਹੀ ਹੈ ।ਮੁੱਖ ਮੰਤਰੀ ਨੇ ਦੱਸਿਆ ਕਿ ਹਰਸਿਮਰਤ ਦੁਆਰਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੂਬੇ ਨੂੰ 10,000 ਟਨ ਅਨਾਜ ਮਿਲਿਆ ਹੈ ਪਰ ਇਸ ਦੇ ਉਲਟ, ਰਾਜ ਨੂੰ ਹੁਣ ਤੱਕ ਸਿਰਫ 42 ਟਨ ਦਾਲਾਂ ਮਿਲੀਆਂ ਹਨ, ਜੋ ਕਿ ਰਾਜ ਦੀ ਜ਼ਰੂਰਤ ਨੂੰ ਵੇਖਦਿਆਂ ਇੱਕ ਮਜ਼ਾਕ ਸੀ।