ਆਪਣੇ ਹੀ ਤਿੰਨ ਦੋਸਤਾਂ ਨੂੰ ਮਾਰ ਕੇ ਖਾਣ ਵਾਲਾ ‘ਆਦਮਖੋਰ’ ਗ੍ਰਿਫ਼ਤਾਰ

TeamGlobalPunjab
2 Min Read

ਮਾਸਕੋ: ਰੂਸ ਤੋਂ ਇੱਕ ਅਜਿਹੀ ਭਿਆਨਕ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਕਿਸੇ ਦੇ ਵੀ ਦਿਮਾਗ ‘ਚ ਫਿਲਮੀ ਆਦਮਖੋਰ ਦੀ ਤਸਵੀਰ ਆ ਜਾਵੇ। ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਆਪਣੇ ਹੀ ਦੋਸਤਾਂ ਨੂੰ ਮਾਰ ਕੇ ਖਾ ਗਿਆ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਸ ਆਦਮਖੋਰ ਵਿਅਕਤੀ ਨੇ ਪਹਿਲਾਂ ਆਪਣੇ ਤਿੰਨੇ ਦੋਸਤਾਂ ਨੂੰ ਸ਼ਰਾਬ ਪਿਲਾਈ ਤੇ ਜਦੋਂ ਉਹ ਨਸ਼ੇ ਵਿੱਚ ਪੂਰੀ ਤਰ੍ਹਾਂ ਨਿਢਾਲ ਹੋ ਗਏ ਤਾਂ ਉਨ੍ਹਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ, ਪਰ ਉਹ ਇੱਥੇ ਨਹੀਂ ਰੁਕਿਆ ਫਿਰ ਉਹ ਉਨ੍ਹਾਂ ਦੇ ਟੋਟੇ-ਟੋਟੇ ਕਰ ਕੇ ਖਾਣ ਲੱਗਾ।

ਪੁਲਿਸ ਨੇ ਇਸ ਮਾਮਲੇ ਵਿੱਚ ਵਿਅਕਤੀ ਦੇ ਤਿੰਨ ਦੋਸਤਾਂ ਦੇ ਸਰੀਰ ਦੇ ਬਚੇ-ਖੁਚੇ ਟੁਕੜੇ ਬਹੁਤ ਬੁਰੀ ਹਾਲਤ ‘ਚ ਬਰਾਮਦ ਕੀਤੇ । ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਿਸ ਨਦੀ ‘ਚੋਂ ਪੁਲਿਸ ਨੂੰ ਉਨ੍ਹਾਂ ਤਿੰਨਾਂ ਦੇ ਸਰੀਰ ਮਿਲੇ ਉੱਥੋਂ ਕੁੱਤੇ, ਬਿੱਲੀਆਂ ਅਤੇ ਕੁੱਝ ਪੰਛੀਆਂ ਦੀਆਂ ਹੱਡੀਆਂ ਵੀ ਸਨ। ਜਿਸ ਤੋਂ ਬਾਅਦ ਪੁਲਿਸ ਨੇ ਖਦਸ਼ਾ ਜਤਾਇਆ ਹੈ ਕਿ ਉਹ ਜਾਵਨਰਾਂ ਨੂੰ ਵੀ ਮਾਰ ਕੇ ਖਾਂਦਾ ਰਿਹਾ ਹੈ।

ਰੂਸ ਦੀ ਪੁਲਿਸ ਨੇ ਇਸ ਭਿਆਨਕ ਕਤਲਕਾਂਡ ਦੇ ਮਾਮਲੇ ‘ਚ 51 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਸ ਆਦਮਖੋਰ ਵਿਅਕਤੀ ਨੇ ਮ੍ਰਿਤ ਸਰੀਰ ਨੂੰ ਖਾਣ ਤੋਂ ਬਾਅਦ ਬਚੇ ਹੋਏ ਟੁਕੜਿਆਂ ਨੂੰ ਨਦੀ ਵਿੱਚ ਵਹਾ ਦਿੱਤਾ ਗਿਆ। ਪੁਲਿਸ ਦੇ ਮੁਤਾਬਕ ਇਸ ਘਟਨਾ ਨੂੰ 2016 – 2017 ਦੇ ਵਿੱਚ ਅੰਜ਼ਾਮ ਦਿੱਤਾ ਗਿਆ ਹੈ।

ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਦੋਸ਼ੀ ਆਪਣੇ ਹੀ ਕਿਸੇ ਇੱਕ ਸ਼ਿਕਾਰ ਦੇ ਅਪਾਰਟਮੈਂਟ ਵਿੱਚ ਰਹਿੰਦਾ ਸੀ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਨੇ ਲਾਸ਼ਾਂ ਦੀ ਹਾਲਤ ਇੰਨੀ ਬੁਰੀ ਕਰ ਦਿੱਤੀ ਸੀ ਕਿ ਉਨ੍ਹਾਂ ਦੀ ਪਹਿਚਾਣ ਕਰਨ ਵਿੱਚ ਕਾਫ਼ੀ ਸਮਾਂ ਲੱਗਿਆ ਪਰ ਹੁਣ ਸ਼ਨਾਖਤ ਹੋ ਜਾਣ ਤੋਂ ਬਾਅਦ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਦੋਸ਼ੀ ਦਾ ਨਾਮ ਉਜਾਗਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

- Advertisement -

Share this Article
Leave a comment