ਕੈਂਸਰ ਇਲਾਜ ‘ਚ ਨਵਾਂ ਇਨਕਲਾਬ, ਹਾਂਗਕਾਂਗ ਨੇ ਇਸ ਇੰਜੈਕਸ਼ਨ ਨੂੰ ਲੈ ਕੇ ਕੀਤਾ ਵੱਡਾ ਦਾਅਵਾ

Global Team
3 Min Read

ਨਿਊਜ਼ ਡੈਸਕ: ਹਾਂਗਕਾਂਗ ਦੇ ਵਿਗਿਆਨੀਆਂ ਨੇ ਕੈਂਸਰ ਨੂੰ ਖ਼ਤਮ ਕਰਨ ਵਾਲੇ CAR-T ਇੰਜੈਕਸ਼ਨ ਬਾਰੇ ਇੱਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਅਨੁਸਾਰ, ਨਵੰਬਰ 2024 ਵਿੱਚ ਇਲਾਜ ਲਈ ਇਹ ਇੰਜੈਕਸ਼ਨ ਲੈਣ ਵਾਲੇ ਪੰਜ ਮਰੀਜ਼ ਹੁਣ ਹੌਲੀ-ਹੌਲੀ ਠੀਕ ਹੋ ਰਹੇ ਹਨ। ਵਿਗਿਆਨੀਆਂ ਨੇ ਉਨ੍ਹਾਂ ਦੀ ਪ੍ਰਤੀਕਿਰਿਆ ਵੀ ਜਾਰੀ ਕੀਤੀਆਂ ਹਨ, ਜਿਸ ਵਿੱਚ ਮਰੀਜ਼ ਆਪਣੇ ਅਨੁਭਵ ਬਿਆਨ ਕਰ ਰਹੇ ਹਨ।

ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, ਚਾਈਨੀਜ਼ ਯੂਨੀਵਰਸਿਟੀ ਆਫ਼ ਹਾਂਗਕਾਂਗ ਨੇ ਅਕਤੂਬਰ 2024 ਵਿੱਚ ਪੰਜ ਮਰੀਜ਼ਾਂ ‘ਤੇ ਇਹ ਇਲਾਜ ਅਪਨਾਇਆ। ਇਨ੍ਹਾਂ ਵਿੱਚ 5, 15, 67, 71 ਅਤੇ 73 ਸਾਲ ਦੀ ਉਮਰ ਦੇ ਲੋਕ ਸ਼ਾਮਲ ਸਨ। ਵਿਗਿਆਨੀਆਂ ਨੇ ਦੱਸਿਆ ਕਿ 2025 ਤੱਕ ਇਹਨਾਂ ਮਰੀਜ਼ਾਂ ਦੀ ਹਾਲਤ ਬਹੁਤ ਬਿਹਤਰ ਹੋ ਗਈ ਹੈ, ਅਤੇ ਉਨ੍ਹਾਂ ਨੂੰ ਕਾਫ਼ੀ ਅਰਾਮ ਮਹਿਸੂਸ ਹੋ ਰਿਹਾ ਹੈ।

ਇੱਕ ਮਰੀਜ਼, ਲੀ ਚੁੰਗ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਇੰਜੈਕਸ਼ਨ ਲਗਣ ਦੇ ਕੁਝ ਮਿੰਟਾਂ ਬਾਅਦ ਹੀ ਉਨ੍ਹਾਂ ਨੂੰ ਸੁਧਾਰ ਮਹਿਸੂਸ ਹੋਣ ਲੱਗਾ। ਹੁਣ ਨਾ ਹੀ ਦਰਦ ਮਹਿਸੂਸ ਹੋ ਰਿਹਾ ਹੈ ਅਤੇ ਨਾ ਹੀ ਬਿਮਾਰੀ ਵਧ ਰਹੀ ਹੈ। ਵਿਗਿਆਨੀਆਂ ਨੇ ਉਮੀਦ ਜਤਾਈ ਹੈ ਕਿ ਇਹ CAR-T ਇੰਜੈਕਸ਼ਨ ਕੈਂਸਰ ਮਰੀਜ਼ਾਂ ਲਈ ਇੱਕ ਵਰਦਾਨ ਸਾਬਤ ਹੋ ਸਕਦਾ ਹੈ।

CAR-T ਇੰਜੈਕਸ਼ਨ ਦੀ ਕੀਮਤ ਅਤੇ ਉਪਲਬਧਤਾ

ਇਹ ਇਲਾਜ ਆਮ ਲੋਕਾਂ ਲਈ ਹਾਲੇ ਵੀ ਕਾਫ਼ੀ ਮਹਿੰਗਾ ਹੈ। ਇੰਜੈਕਸ਼ਨ ਦੀ ਕੀਮਤ 3 ਕਰੋੜ ਰੁਪਏ ਹੈ (ਸਿਰਫ਼ ਇੰਜੈਕਸ਼ਨ ਦੀ), ਜਿਸ ਵਿੱਚ ਸਾਈਡ ਇਫੈਕਟਸ ਦੇ ਇਲਾਜ ਅਤੇ ਹੋਰ ਖਰਚ ਸ਼ਾਮਲ ਨਹੀਂ ਹਨ। ਹੋਰ ਦੇਸ਼ਾਂ ਵਿੱਚ ਇਹ ਕੀਮਤ ਹੋਰ ਵੱਧ ਸਕਦੀ ਹੈ। ਇੰਜੈਕਸ਼ਨ ਲਗਾਉਣ ਤੋਂ ਬਾਅਦ ਮਰੀਜ਼ ਨੂੰ 7 ਦਿਨ ਤੱਕ ICU ‘ਚ ਰੱਖਣਾ ਪੈਂਦਾ ਹੈ, ਅਤੇ ਸਾਈਡ ਇਫੈਕਟਸ ਦਾ ਇਲਾਜ ਵੱਖਰਾ ਕੀਤਾ ਜਾਂਦਾ ਹੈ।

ਇਹ CAR-T ਇੰਜੈਕਸ਼ਨ ਹੁਣ ਤੱਕ ਕੇਵਲ ਲਿਵਰ ਅਤੇ ਫੇਫੜਿਆਂ ਦੇ ਕੈਂਸਰ ‘ਤੇ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ।

ਭਾਰਤ ‘ਚ CAR-T ਥੈਰਪੀ ਦੀ ਹਾਲਤ

ਭਾਰਤ ਵਿੱਚ 2023 ‘ਚ IIT ਬੰਬੇ ਨੇ CAR-T ਥੈਰਪੀ ਦੀ ਸ਼ੁਰੂਆਤ ਕੀਤੀ। “ਮੇਡ ਇਨ ਇੰਡੀਆ” ਤਹਿਤ ਨੇਕਸਕਾਰ-19 ਦੇ ਜ਼ਰੀਏ ਇਸ ਥੈਰਪੀ ਨੂੰ ਮਰੀਜ਼ਾਂ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ। ਭਾਰਤ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਇਲਾਜ ਘੱਟ ਕੀਮਤ ‘ਤੇ ਉਪਲੱਬਧ ਹੋਵੇ, ਤਾਂ ਜੋ ਆਮ ਲੋਕ ਵੀ ਇਸਦਾ ਲਾਭ ਉਠਾ ਸਕਣ।

“ਨੇਚਰ” ਜਰਨਲ ਮੁਤਾਬਕ, ਭਾਰਤ ਵਿੱਚ ਵਿਕਸਤ ਹੋ ਰਹੀ ਇਹ ਥੈਰਪੀ ਖ਼ੂਨ ਦੇ ਕੈਂਸਰ ਦੇ ਇਲਾਜ ਲਈ ਖਾਸ ਤੌਰ ‘ਤੇ ਲਾਭਦਾਇਕ ਹੋ ਸਕਦੀ ਹੈ।

Share This Article
Leave a Comment