ਨਿਊਜ਼ ਡੈਸਕ: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਇਸ ਗੱਲ ਤੋਂ ‘ਨਾਰਾਜ਼’ ਹਨ ਕਿ ਕੈਨੇਡੀਅਨਾਂ ਨਾਲ ਸਬੰਧਿਤ ਲੋਕਾਂ ਦੀ ਸੂਚੀ ਨੂੰ ਗਾਜ਼ਾ ਪੱਟੀ ਛੱਡਣ ਤੋਂ ਰੋਕਿਆ ਜਾ ਰਿਹਾ ਹੈ। ਕੈਨੇਡਾ ਸਰਕਾਰ ਨੇ ਪਿਛਲੇ ਮਹੀਨੇ ਗਾਜ਼ਾ ‘ਚ ਮੌਜੂਦ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਨੂੰ ਕੈਨੇਡਾ ਲਿਆਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਸ ਵਿਚ 1,000 ਅਰਜ਼ੀਆਂ ਸਵੀਕਾਰ ਕਰਨ ਦੀ ਵਿਵਸਥਾ ਸੀ।
ਕੈਨੇਡਾ ਨੇ ਇਜ਼ਰਾਈਲ ਅਤੇ ਮਿਸਰ ਨੂੰ ਪੂਰਵ-ਪ੍ਰਵਾਨਿਤ ਲੋਕਾਂ ਦੀ ਇੱਕ ਸ਼ੁਰੂਆਤੀ ਸੂਚੀ ਪ੍ਰਦਾਨ ਕੀਤੀ, ਜੋ ਗਾਜ਼ਾ ਤੋਂ ਬਾਹਰ ਇੱਕਮਾਤਰ ਬਾਰਡਰ ਕ੍ਰਾਸਿੰਗ ਨੂੰ ਸਾਂਝੇ ਤੌਰ ‘ਤੇ ਕੰਟਰੋਲ ਕਰਦੇ ਹਨ। ਮਿਲਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਵਿਦੇਸ਼ੀ ਅਥੌਰਟੀਆਂ ਨੂੰ ਇਸ ਬਾਰੇ ਕੁਝ ਡਰ ਹੋ ਸਕਦਾ ਹੈ ਕਿ ਇਹਨਾਂ ਲੋਕਾਂ ਨੂੰ ਬਾਹਰ ਜਾਣ ਦੇਈਏ ਜਾਂ ਨਹੀਂ, ਪਰ ਉਨ੍ਹਾਂ ਲਈ ਇਹ ਕਾਫ਼ੀ ਨਿਰਾਸ਼ਾਜਨਕ ਹੈ।
ਮਿਲਰ ਨੇ ਪਹਿਲਾਂ ਕਿਹਾ ਸੀ ਕਿ ਉਹ ਇਸ ਵਿਸ਼ੇਸ਼ ਪ੍ਰੋਗਰਾਮ ਤਹਿਤ ਕੈਨੇਡਾ ਆ ਸਕਣ ਵਾਲੇ ਲੋਕਾਂ ਦੀ ਗਿਣਤੀ ਵਿਚ ਲਚਕਤਾ ਲਿਆਉਣ ਲਈ ਤਿਆਰ ਹਨ, ਪਰ ਹੁਣ ਉਨ੍ਹਾਂ ਕਿਹਾ ਕਿ ਜੇ ਕੋਈ ਸਰਹੱਦ ਪਾਰ ਹੀ ਨਹੀਂ ਆ ਸਕਦਾ ਤਾਂ ਇਸ ਪ੍ਰੋਗਰਾਮ ਦਾ ਵਿਸਤਾਰ ‘ਬਹੁਤ ਮੁਸ਼ਕਿਲ’ ਹੈ। ਮੰਤਰੀ ਨੇ ਕਿਹਾ ਕਿ ਉਹ ਕੂਟਨੀਤਕ ਵਿਕਲਪਾਂ ਨੂੰ ਦੇਖ ਰਹੇ ਹਨ ਅਤੇ ਜਨਤਕ ਤੌਰ ‘ਤੇ ਕੁਝ ਕਹਿਣ ਤੋਂ ਪਹਿਲਾਂ ਉਨ੍ਹਾਂ ਦੀ ਖੋਜ ਕਰਨਾ ਚਾਹੁੰਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।