ਓਟਾਵਾ: ਕੈਨੇਡਾ ‘ਚ ਪੁਲਿਸ ਤੋਂ ਲੈ ਕੇ ਉੱਥੋਂ ਦੀ ਰਾਜਨੀਤੀ ਵਿੱਚ ਪੰਜਾਬੀ ਛਾਏ ਹੋਏ ਹਨ ਤੇ ਪੰਜਾਬੀਆਂ ਨੇ ਉੱਥੇ ਜਾ ਕੇ ਆਪਣਾ ਵੱਖਰਾ ਹੀ ਪੰਜਾਬ ਬਣਾ ਲਿਆ ਹੈ। ਇਨ੍ਹਾਂ ਦੀ ਧਮਕ ਦਾ ਅੰਦਾਜ਼ਾਂ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਦੀ ਪੁਲਿਸ ਇਨ੍ਹੀਂ ਦਿਨੀਂ ਭੰਗੜੇ ਨਾਲ ਖੁਦ ਨੂੰ ਫਿਟ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।
ਗੁਰਦੀਪ ਪੰਢੇਰ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਕੈਨੇਡਾ ਦੇ ਓਟਾਵਾ ਦੀ ਪੁਲਿਸ ਨੂੰ ਭੰਗੜਾ ਸਿਖਾ ਰਹੇ ਹਨ। ਦਸਣਯੋਗ ਹੈ ਕਿ ਵਿਦੇਸ਼ਾਂ ‘ਚ ਗੁਰਦੀਪ ਪੰਢੇਰ ਦਾ ਭੰਗੜੇ ‘ਚ ਚੰਗਾ ਨਾਮ ਹੈ। ਇਸ ਵੀਡੀਓ ਨੂੰ ਅਸਮ ਪੁਲਿਸ ਦੇ ਵਧੀਕ ਡੀਜੀਪੀ ਹਰਦੀ ਸਿੰਘ ਸਣੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ।
Bhangra Drill for Ottawa Police!
Desi moves rule!!
Nach paye saare!!! pic.twitter.com/J7nzvB2STx
— Hardi Singh (@HardiSpeaks) September 7, 2020
ਵੀਡੀਓ ‘ਚ ਤੁਸੀ ਦੇਖ ਸਕਦੇ ਹੋ ਕਿੰਝ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਪੁਲਿਸ ਅਧਿਕਾਰੀ ਗੁਰਦੀਪ ਪੰਢੇਰ ਦੇ ਨਾਲ ਢੋਲ ਦੀ ਥਾਪ ‘ਤੇ ਭੰਗੜੇ ਦੇ ਸਟੈਪ ਕਰ ਰਹੇ ਹਨ।