ਕੈਨੇਡਾ ਸਰਕਾਰ ਵਲੋਂ ਲੱਖਾਂ ਪ੍ਰਵਾਸੀਆਂ ਨੂੰ ਸੱਦਣ ਲਈ ਵੱਡਾ ਕਦਮ

TeamGlobalPunjab
1 Min Read

ਟੋਰਾਂਟੋ: ਫ਼ੈਡਰਲ ਸਰਕਾਰ ਵੱਲੋਂ ਮੌਜੂਦਾ ਵਰੇ ਦੌਰਾਨ ਲੱਖਾਂ ਪ੍ਰਵਾਸੀਆਂ ਨੂੰ ਕੈਨੇਡਾ ਸੱਦਣ ਦਾ ਟੀਚਾ ਪੂਰਾ ਕਰਨ ਲਈ ਵੱਡਾ ਕਦਮ ਚੱਕਿਆ ਗਿਆ ਹੈ। ਐਕਸਪ੍ਰੈਸ ਐਂਟਰੀ ਡਰਾਅ ਲਈ 27 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਪੀ.ਆਰ. ਲਈ ਅਰਜ਼ੀ ਦਾਖ਼ਲ ਕਰਨ ਦੇ ਸੱਦੇ ਭੇਜੇ ਗਏ ਹਨ ਜਦਕਿ ਇਸ ਤੋਂ ਪਹਿਲਾ ਅੱਜ ਤੱਕ 5,000 ਤੋਂ ਵੱਧ ਸੱਦੇ ਨਹੀਂ ਭੇਜੇ ਗਏ।

ਇਸ ਤੋਂ ਇਲਾਵਾ ਸਿਰਫ਼ 75 ਅੰਕਾਂ ਵਾਲੇ ਉਮੀਦਵਾਰ ਨੂੰ ਵੀ ਇਮੀਗ੍ਰੇਸ਼ਨ ਵਿਭਾਗ ਨੇ ਪੀ.ਆਰ. ਲਈ ਸੱਦਾ ਭੇਜਣ ਦਾ ਫੈਸਲਾ ਲਿਆ। ਦੱਸਣਯੋਗ ਹੈ ਕਿ ਕੋਰੋਨਾ ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਸਿਰਫ਼ 1 ਲੱਖ 84 ਹਜ਼ਾਰ ਪ੍ਰਵਾਸੀ ਹੀ ਕੈਨੇਡਾ ਪਹੁੰਚ ਸਕੇ ਜਦਕਿ ਟਰੂਡੋ ਸਰਕਾਰ ਵੱਲੋਂ 3.50 ਲੱਖ ਪ੍ਰਵਾਸੀਆਂ ਨੂੰ ਲਿਆਉਣ ਦਾ ਟੀਚਾ ਮਿੱਥਿਆ ਗਿਆ ਸੀ।

ਇਹ ਵੀ ਦੱਸਣਯੋਗ ਹੈ ਕਿ ਸਾਲਾ 2015 ‘ਚ ਐਕਸਪ੍ਰੈਸ ਐਂਟਰੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਅਧੀਨ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਸਕੋਰ 300 ਤੋਂ ਹੇਠਾਂ ਨਹੀਂ ਗਿਆ ਪਰ ਇਸ ਵਾਰ 75 ਅੰਕਾਂ ਵਾਲਿਆਂ ਨੂੰ ਪੀ.ਆਰ. ਦਾ ਸੱਦਾ ਦਿੱਤਾ ਜਾ ਰਿਹਾ ਹੈ।

ਇਥੇ ਇਹ ਵੀ ਦੱਸ ਦਈਏ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਤਾਜ਼ਾ ਡਰਾਅ ਅਧੀਨ ਪੀਆਰ, ਲਈ ਬੁਲਾਏ ਗਏ ਜ਼ਿਆਦਾਤਰ ਉਮੀਦਵਾਰ ਪਹਿਲਾਂ ਹੀ ਕੈਨੇਡਾ ਵਿਚ ਮੌਜੂਦ ਹਨ ਜਿਸ ਨੂੰ ਦੇਖਦਿਆਂ ਉਨ੍ਹਾਂ ਨੂੰ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਨ ਵਿੱਚ ਆਸਾਨੀ ਹੋਵੇਗੀ।

- Advertisement -

Share this Article
Leave a comment