ਕੈਨੇਡਾ 8 ਹਵਾਈ ਅੱਡਿਆਂ ’ਤੇ ਜਲਦੀ ਹੀ ਮੁੜ ਸ਼ੁਰੂ ਕਰੇਗਾ ਕੌਮਾਂਤਰੀ ਉਡਾਣਾਂ

TeamGlobalPunjab
1 Min Read

ਓਟਾਵਾ : ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਹਵਾਈ ਉਡਾਣਾਂ ‘ਤੇ ਲਾਗੂ ਪਾਬੰਦੀਆਂ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਹੈ । ਕੈਨੇਡਾ ਸਰਕਾਰ ਦੇ ਅਨੁਸਾਰ ਇਸੇ ਮਹੀਨੇ 8 ਹਵਾਈ ਅੱਡਿਆਂ ’ਤੇ ਕੌਮਾਂਤਰੀ ਉਡਾਣਾਂ ਮੁੜ ਤੋਂ ਸ਼ੁਰੂ ਹੋਣਗੀਆਂ ।

 

ਟ੍ਰਾਂਸਪੋਰਟ ਕੈਨੇਡਾ ਵੱਲੋਂ ਜਾਰੀ ਬਿਆਨ ਮੁਤਾਬਕ 30 ਨਵੰਬਰ ਤੋਂ ਹੈਮਿਲਟਨ, ਐਬਟਸਫ਼ੋਰਡ, ਕੈਲੋਨਾ, ਰੈਜੀਨਾ, ਵਾਟਰਲੂ ਅਤੇ ਵਿਕਟੋਰੀਆ ਦੇ ਹਵਾਈ ਅੱਡਿਆਂ ’ਤੇ ਇਕ ਵਾਰ ਫਿਰ ਕੌਮਾਂਤਰੀ ਮੁਸਾਫ਼ਰਾਂ ਦੀ ਚਹਿਲ-ਪਹਿਲ ਨਜ਼ਰ ਆਵੇਗੀ।

 

 

ਇਨ੍ਹਾਂ ਹਵਾਈ ਅੱਡਿਆਂ ਨੂੰ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਟ੍ਰਾਂਸਪੋਰਟ ਕੈਨੇਡਾ ਨਾਲ ਤਾਲਮੇਲ ਅਧੀਨ ਕੰਮ ਕਰਨਾ ਹੋਵੇਗਾ ਤਾਂਕਿ ਮੁਸਾਫ਼ਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਇੰਟਰਨੈਸ਼ਨਲ ਫ਼ਲਾਈਟਸ ਦੀ ਸ਼ੁਰੂਆਤ ਕਰ ਰਹੇ ਹਵਾਈ ਅੱਡਿਆਂ ਵਿਚ ਨਿਊਫ਼ਾਊਂਡਲੈਂਡ ਅਤੇ ਲੈਬਰਾਡਾਰ ਦਾ ਸੇਂਟ ਜੌਹਨਜ਼ ਇੰਟਰਨੈਸ਼ਨਲ ਏਅਰਪੋਰਟ ਅਤੇ ਸਸਕਾਟੂਨ ਦਾ ਇੰਟਰਨੈਸ਼ਨਲ ਏਅਰਪੋਰਟ ਵੀ ਸ਼ਾਮਲ ਹਨ।

ਇਸ ਤੋਂ ਪਹਿਲਾਂ ਕੈਨੇਡਾ ਦੇ 10 ਹਵਾਈ ਅੱਡਿਆਂ ’ਤੇ ਇੰਟਰਨੈਸ਼ਨਲ ਫ਼ਲਾਈਟਸ ਚੱਲ ਰਹੀਆਂ ਹਨ ਜਿਨ੍ਹਾਂ ਵਿਚ ਟੋਰਾਂਟੋ, ਔਟਵਾ, ਮੌਂਟਰੀਅਲ, ਕਿਊਬਿਕ ਸਿਟੀ, ਵਿਨੀਪੈਗ, ਐਡਮਿੰਟਨ, ਕੈਲਗਰੀ, ਵੈਨਕੂਵਰ ਅਤੇ ਹੈਲੀਫ਼ੈਕਸ ਸ਼ਾਮਲ ਹਨ।

Share This Article
Leave a Comment