ਓਟਾਵਾ: ਫੈਡਰਲ ਸਰਕਾਰ ਵੱਲੋਂ ਅਫ਼ਗਾਨਿਸਤਾਨ ਵਿੱਚੋਂ 20 ਹਜ਼ਾਰ ਰਫਿਊਜ਼ੀਆਂ ਨੂੰ ਕੈਨੇਡਾ ਲਿਆਉਣ ਦਾ ਐਲਾਨ ਕੀਤਾ ਗਿਆ ਸੀ। ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਨੇ ਦੱਸਿਆ ਕਿ 500 ਰਫਿਊਜ਼ੀ ਕੈਨੇਡਾ ਪਹੁੰਚ ਚੁੱਕੇ ਹਨ ਅਤੇ ਬਾਕੀਆਂ ਨੂੰ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆ ਜਾ ਰਹੀਆ ਹਨ।
ਜਿਸ ਵਿੱਚ ਔਰਤਾਂ,ਬੱਚੇ ਅਤੇ ਸੋਸ਼ਲ ਐਕਟਵਿਸਟ ਸ਼ਾਮਲ ਹਨ। ਇਸ ਮਿਸ਼ਨ ਨੂੰ ਪੂਰਾ ਕਰਨ ਲਈ ਕੈਨੇਡਾ ਵੱਲੋਂ ਆਪਣੇ ਸਹਿਯੋਗੀ ਮੁਲਕਾਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਮਿਨਿਸਟਰ ਮੁਤਾਬਕ ਸੁਰੱਖਿਆ ਦੇ ਮੱਦੇਨਜ਼ਰ ਪੜਾਅਵਾਰ ਅੰਕੜੇ ਨੂੰ ਪੂਰਾ ਕੀਤਾ ਜਾਵੇਗਾ।ਮਾਰਕੋ ਮੈਂਡਿਸਿਨੋ ਨੇ ਕਿਹਾ, “ਅਫਗਾਨਿਸਤਾਨ ਦੀ ਸਥਿਤੀ ਦਿਲ ਦਹਿਲਾਉਣ ਵਾਲੀ ਹੈ ਅਤੇ ਕੈਨੇਡਾ ਬੇਵੱਸ ਨਹੀਂ ਖੜ੍ਹਾ ਹੋਵੇਗਾ।