ਕੈਨੇਡਾ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਟੋਕੀਓ ਓਲੰਪਿਕ ‘ਚ ਭਾਗ ਨਾਂ ਲੈਣ ਦਾ ਕੀਤਾ ਐਲਾਨ

TeamGlobalPunjab
1 Min Read

ਟੋਰਾਂਟੋ: ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਟੋਕੀਓ ਓਲੰਪਿਕ ‘ਤੇ ਮੁਲਤਵੀ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਇੰਟਰਨੈਸ਼ਨਲ ਓਲੰਪਿਕ ਸੰਘ (ਆਈਓਸੀ) ਚਾਹੇ ਇਹ ਕਹਿ ਰਿਹਾ ਹੋਵੇ ਕਿ ਉਹ ਠੀਕ ਸਮੇਂ ਤੇ ਠੀਕ ਫੈਸਲਾ ਲਵੇਗਾ। ਪਰ ਉਸ ਤੋਂ ਪਹਿਲਾਂ ਕੈਨੇਡਾ ਨੇ ਇਨ੍ਹਾਂ ਖੇਡਾਂ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ।

ਕੈਨੇਡਾ ਨੇ ਐਤਵਾਰ ਨੂੰ ਐਲਾਨ ਕਰ ਦਿੱਤਾ ਕਿ ਉਹ ਟੋਕੀਓ ਓਲੰਪਿਕ 2020 ਵਿੱਚ ਹਿੱਸਾ ਨਹੀਂ ਲਵੇਗਾ। ਕੈਨੇਡੀਅਨ ਓਲੰਪਿਕ ਕਮੇਟੀ (ਸੀਓਸੀ) ਅਤੇ ਕੈਨੇਡੀਅਨ ਪੈਰਾਲਿੰਪਿਕ ਕਮੇਟੀ (ਸੀਪੀਸੀ) ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਉਹ ਓਲੰਪਿਕ ਅਤੇ ਪੈਰਾਲਿੰਪਿਕ 2020 ਵਿੱਚ ਹਿੱਸਾ ਨਹੀਂ ਲਵੇਗਾ।

ਕੈਨੇਡਾ ਤੋਂ ਇਲਾਵਾ ਬੀਤੇ 48 ਘੰਟੇ ਵਿੱਚ ਕਈ ਅਤੇ ਦੇਸ਼ਾਂ ਦੇ ਖੇਡ ਸੰਘ ਅਤੇ ਓਲੰਪਿਕ ਕਮੇਟੀਆਂ ਵੀ ਅੰਤਰਰਾਸ਼ਟਰੀ ਓਲੰਪਿਕ ਸੰਘ ‘ਤੇ ਇਹ ਦਬਾਅ ਪਾ ਰਹੀਆਂ ਹਨ ਕਿ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਇਨ੍ਹਾਂ ਖੇਡਾਂ ਨੂੰ ਮੁਲਤਵੀ ਕੀਤਾ ਜਾਵੇ। ਓਲੰਪਿਕ ਖੇਡਾਂ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ ਮੁੱਖ ਰੂਪ ਨਾਲ ਯੂਐਸ ਟ੍ਰੈਕ ਐਂਡ ਫੀਲਡ ਅਤੇ ਯੂਕੇ ਐਥਲੇਟਿਕਸ ਸਣੇ ਕਈ ਓਲੰਪਿਕ ਕਮੇਟੀਆਂ ਵੀ ਦੇ ਚੁੱਕੀਆਂ ਹਨ।

Share this Article
Leave a comment