ਓਂਟਾਰੀਓ: ਕੈਨੇਡਾ ਦੇ ਓਂਟਾਰੀਓ ‘ਚ ਬਰਫੀਲੇ ਤੂਫਾਨ ਕਾਰਨ 100 ਤੋਂ ਵਧ ਵਾਹਨ ਆਪਸ ‘ਚ ਟਕਰਾਅ ਗਏ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਲੰਡਨ ਅਤੇ ਟਿਲਬਰੀ ਦੇ ਵਿਚਕਾਰ ਹਾਈਵੇਅ 401 ‘ਤੇ 100 ਤੋਂ ਵਧ ਵਾਹਨ ਹਾਦਸੇ ਦਾ ਸ਼ਿਕਾਰ ਹੋਏ ਹਨ। ਡਰਾਇਵਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਸੜਕਾਂ ਤੋਂ ਦੂਰ ਰਹਿਣ ਕਿਉਂਕਿ ਖਤਰਨਾਕ ਸਿਸਟਮ ਵਾਟਰਲੂ ਖੇਤਰ ਤੋਂ ਹੋ ਕੇ ਗ੍ਰੇਟਰ ਟੋਰਾਂਟੋ ਖੇਤਰ ਵੱਲ ਪੂਰਬ ਵੱਲ ਵਧ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿੰਨ੍ਹੀ ਦੇਰ ਤੱਕ ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਘਰੋਂ ਬਾਹਰ ਨਾ ਨਿਕਲੋ।ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
#MiddlesexOPP is responding to dozens and dozens of collisions along the #HWY401 and #HWY402 corridor. This is a small sample of the challenge they're facing. Visibility is extremely poor. Non-essential travel is discouraged. Check @511ONWest for road info. ^dr pic.twitter.com/9Dkf4qVBf8
— OPP West Region (@OPP_WR) December 23, 2022
ਰਿਪੋਰਟ ਅਨੁਸਾਰ ਇਸ ਬਰਫ਼ੀਲੇ ਤੂਫ਼ਾਨ ਕਾਰਨ ਦੇਸ਼ ਦੀ ਰਾਜਧਾਨੀ ਓਟਾਵਾ ਤੇ ਹੋਰ ਕਈ ਸ਼ਹਿਰਾ ਦੇ ਲੱਖ ਤੋ ਉੱਪਰ ਘਰਾਂ ‘ਚ ਬਿਜਲੀ ਵੀ ਠੱਪ ਹੈ। ਨਿਆਗਰਾ ਫਾਲ ਦੇ ਨਜ਼ਦੀਕ ਅਮਰੀਕਾ ਜਾਣ ਵਾਲਾ ਪੁਲ਼ ਖਰਾਬ ਮੌਸਮ ਕਾਰਨ ਬੰਦ ਕਰ ਦਿੱਤਾ ਗਿਆ ਹੈ । ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਸਵੇਰ ਤੱਕ ਬਰਫਬਾਰੀ ਬੰਦ ਹੋ ਜਾਵੇਗੀ । ਪਰ ਠੰਢ ਦਾ ਕਹਿਰ ਮੰਗਲਵਾਰ ਤੱਕ ਜਾਰੀ ਰਹੇਗਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.