ਓਟਵਾ: ਕੈਨੇਡਾ ‘ਚ ਕਾਮਿਆਂ ਦੀ ਘਾਟ ਨੂੰ ਦੇਖਦਿਆਂ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ, ਜਿਸ ਤਹਿਤ ਕੌਮਾਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇਗਾ। ਸਰੀ ਤੋਂ ਲਿਬਰਲ ਐਮ.ਪੀ. ਰਣਦੀਪ ਸਿੰਘ ਸਰਾਏ ਵੱਲੋਂ ਕੁਝ ਮਹੀਨੇ ਪਹਿਲਾਂ ਇਹ ਮੁੱਦਾ ਸੰਸਦ ‘ਚ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਇੰਮੀਗ੍ਰੇਸ਼ਨ ਮੰਤਰੀ ਵੱਲੋਂ ਪੰਜ ਨੁਕਾਤੀ ਰਣਨੀਤੀ ਪੇਸ਼ ਕੀਤੀ ਗਈ।
ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਜਾਰੀ ਯੋਜਨਾਬੰਦੀ ਤਹਿਤ ਸਭ ਤੋਂ ਪਹਿਲਾਂ 2022 ਤੋਂ 2024 ਦੇ ਇਮੀਗ੍ਰੇਸ਼ਨ ਟੀਚਿਆਂ ਅਧੀਨ ਕੌਮਾਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਪੀ.ਆਰ. ਦੇਣ ਦੇ ਉਪਰਾਲੇ ਕੀਤੇ ਜਾਣਗੇ। ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਸਰਕਾਰ ਨੇ 431.645 ਪਰਵਾਸੀਆਂ ਨੂੰ ਸੱਦਣ ਦਾ ਟੀਚਾ ਮਿੱਥਿਆ ਹੈ ਅਤੇ ਅਗਲੇ ਮਹੀਨੇ ਇਮੀਗ੍ਰੇਸ਼ਨ ਮੰਤਰੀ ਨਵੇਂ ਇਮੀਗ੍ਰੇਸ਼ਨ ਟੀਚਿਆਂ ਦਾ ਐਲਾਨ ਕਰ ਸਕਦੇ ਹਨ।
ਦੂਜੇ ਵੱਡੇ ਕਦਮ ਤਹਿਤ ਐਕਸਪ੍ਰੈਸ ਐਂਟਰੀ ਸਿਸਟਮ ‘ਚ ਸੁਧਾਰ ਕੀਤੇ ਜਾਣਗੇ ਅਤੇ ਨਵੀਂ ਪ੍ਰਕਿਰਿਆ ਲਾਗੂ ਕਰਦਿਆਂ 2023 ਦੇ ਸ਼ੁਰੂ ਵਿਚ ਪਹਿਲਾ ਡਰਾਅ ਕੱਢਿਆ ਜਾ ਸਕਦਾ ਹੈ। ਤੀਜੇ ਕਦਮ ਤਹਿਤ ਇਮੀਗ੍ਰੇਸ਼ਨ ਵਿਭਾਗ 16 ਨਵੇਂ ਕਿੱਤਿਆਂ ਨੂੰ ਐਕਸਪ੍ਰੈਸ ਐਂਟਰੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਤਿੰਨ ਪੁਰਾਣੇ ਕਿੱਤੇ ਹਟਾਏ ਜਾ ਰਹੇ ਹਨ। ਚੌਥੇ ਕਦਮ ਤਹਿਤ ਕਿਊਬਿਕ ਤੋਂ ਬਾਹਰ ਫਰੈਂਚ ਇਮੀਗ੍ਰੇਸ਼ਨ ਨੂੰ ਵਧਾਉਣ ‘ਤੇ ਜ਼ੋਰ ਦਿਤਾ ਜਾ ਰਿਹਾ ਹੈ।
And we’re back!
Kicked things off this session by presenting the ways our government is looking to expand pathways to permanent residency for temporary foreign workers & intl students. A special thanks to my colleague @randeepssarai for bringing forth this important motion. pic.twitter.com/6iT7yMgvDW
— Sean Fraser (@SeanFraserMP) September 20, 2022
ਫੈਡਰਲ ਸਰਕਾਰ ਵੱਲੋਂ ਪੀ.ਆਰ. ਦੇ ਤੌਰ ਤਰੀਕਿਆਂ ਬਾਰੇ ਸੂਬਾ ਸਰਕਾਰਾਂ ਅਤੇ ਇੰਪਲੋਇਰਜ਼ ਨਾਲ ਤਾਲਮੇਲ ਤਹਿਤ ਕੰਮ ਕਰਨਾ ਜਾਰੀ ਰੱਖਿਆ ਜਾਵੇਗਾ। ਪੰਜਵੇਂ ਵੱਡੇ ਕਦਮ ਤਹਿਤ ਤਕਨੀਕ ਦਾ ਸਹਾਰਾ ਲੈਂਦਿਆਂ ਇਮੀਗ੍ਰੇਸ਼ਨ ਅਰਜ਼ੀਆਂ ਨਿਪਟਾਉਣ ਦੀ ਸਮਰੱਥਾ ਵਧਾਈ ਜਾ ਰਹੀ ਹੈ ਤਾਂਕਿ ਨਵੇਂ ਪਰਵਾਸੀਆਂ ਨੂੰ ਜਲਦ ਤੋਂ ਜਲਦ ਪੱਕੇ ਹੋਣ ਦਾ ਮੌਕਾ ਮਿਲੇ।
ਰਣਦੀਪ ਸਿੰਘ ਸਰਾਏ ਨੇ ਦੱਸਿਆ ਕਿ ਵੱਖ ਵੱਖ ਸੂਬਿਆਂ ਦੀਆਂ ਜ਼ਰੂਰਤਾਂ ਨੂੰ ਵੇਖਦਿਆਂ ਇਨ੍ਹਾਂ ਵੱਲ ਖਾਸ ਧਿਆਨ ਦਿਤਾ ਗਿਆ ਹੈ ਜਦਕਿ ਸਿਹਤ ਸੇਵਾਵਾਂ, ਖੇਤੀ, ਨਿਰਮਾਣ, ਸੇਵਾਵਾਂ ਅਤੇ ਟ੍ਰਾਂਸਪੋਰਟੇਸ਼ਨ ਉਪਰ ਸਭ ਤੋਂ ਵੱਧ ਜ਼ੋਰ ਦਿਤਾ ਜਾ ਰਿਹਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.