ਕੈਨੇਡਾ ‘ਚ ਕੋਰੋਨਾ ਵਾਇਰਸ ਕਾਰਨ 400 ਤੋਂ ਵੱਧ ਮੌਤਾਂ, ਮਰੀਜ਼ਾਂ ਦੀ ਗਿਣਤੀ 19,438 ਪਾਰ

TeamGlobalPunjab
1 Min Read

ਸਰੀ: ਕੈਨੇਡਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1541  ਨਵੇਂ ਮਾਮਲਿਆਂ ਅਤੇ 46 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਦੇਸ਼ ਭਰ ਵਿਚ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 19,289 ਅਤੇ ਮੌਤਾਂ ਦੀ ਗਿਣਤੀ 435 ਤੱਕ ਪਹੁੰਚ ਗਈ ਹੈ, ਉੱਥੇ ਹੀ 426 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ  ਕਿਹਾ ਹੈ ਕਿ ਇਸ ਮਹਾਂਮਾਰੀ ਨੂੰ ਕਾਬੂ ਕਰਨ ਲਈ ਸਰਕਾਰ ਵੱਲੋਂ ਜਿਹੜੇ ਵੀ ਕਦਮ ਚੁੱਕੇ ਜਾ ਰਹੇ ਹਨ, ਉਨ੍ਹਾਂ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ ਪਰ ਹਾਲੇ ਵੀ ਸਾਰੇ ਕੈਨੇਡਾ ਵਾਸੀਆਂ ਨੂੰ ਸਖਤੀ ਨਾਲ ਪਬਲਿਕ ਹੈਲਥ ਅਥਾਰਟੀ ਦੀ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਅਜਿਹਾ ਕਰਕੇ ਹੀ ਅਸੀਂ ਤੇਜ਼ੀ ਨਾਲ ਇਸ ਨੂੰ ਰੋਕਣ ਵਿਚ ਸਫਲ ਹੋ ਸਕਾਂਗੇ।

ਦੱਸਣਯੋਗ ਹੈ ਕਿ ਸਭ ਤੋਂ ਵੱਧ ਕੇਸ ਕਿਊਬਿਕ ਸੂਬੇ ਵਿਚ ਹਨ ਜਿੱਥੇ ਇਹ ਗਿਣਤੀ 8,580  ਹੈ ਅਤੇ 175 ਦੀ ਮੌਤ ਹੋ ਚੁੱਕੀ ਹੈ ਜਦਕਿ 720 ਠੀਕ ਹੋ ਚੁੱਕੇ ਹਨ।

ਦੂਜੇ ਨੰਬਰ ਤੇ ਓਨਟਾਰੀਓ ਵਿਚ 4,347 ਲਪੇਟ ਵਿੱਚ ਹਨ ਲੋਕ ਇਸ ਦੀ ਮਾਰ ਵਿਚ ਆਏ ਹਨ ਅਤੇ 174 ਮੌਤਾਂ ਹੋਈਆਂ ਹਨ ਜਦਕਿ 1,802 ਠੀਕ ਹੋ ਚੁੱਕੇ ਹਨ।

ਇਸੇ ਤਰ੍ਹਾਂ ਅਲਬਰਟਾ ਵਿਚ 1,423 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 29 ਮੌਤਾਂ ਹੋਈਆਂ ਹਨ।ਬੀਸੀ ਵਿਚ 1336 ਪ੍ਰਭਾਵਿਤ ਕੇਸਾਂ ਅਤੇ 48 ਮ੍ਰਿਤਕਾਂ ਦੀ ਪੁਸ਼ਟੀ ਕੀਤੀ ਗਈ ਹੈ ਸਸਕੈਚਵਨ ਵਿਚ 271, ਮੈਨੀਟੋਬਾ ਵਿਚ 221, ਨਿਊ ਫਾਊਂਡਲੈਂਡ ਵਿਚ 232, ਨੋਵਾ ਸਕੋਸ਼ੀਆ ਵਿਚ 342 ਅਤੇ ਨਿਊ ਬਰੰਸਵਿਕ ਵਿਚ 108 ਜਣੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ।

Share This Article
Leave a Comment