ਕੈਨੇਡਾ: ਸੁੱਖਾ ਦੁਨੇਕੇ ਦੇ ਕਤਲ ਤੋਂ ਬਾਅਦ ਗੈਂਗ ਸਬੰਧੀ ਗਤੀਵਿਧੀਆਂ ਦੀ ਸੰਭਾਵਨਾ ਨੂੰ ਲੈ ਕੇ ਭਾਈਚਾਰਾ ਚਿੰਤਤ

Rajneet Kaur
2 Min Read

ਕੈਨੇਡਾ: ਕੈਨੇਡਾ  ‘ਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤੀ ਗੈਂਗਸਟਰ ਸੁਖਦੂਲ ਸਿੰਘ ਗਿੱਲ ਉਰਫ ਸੁੱਖਾ ਦੁਨੇਕੇ  ਦਾ ਕਤਲ ਕਰ ਦਿੱਤਾ ਗਿਆ ਸੀ। ਹਾਸਿਲ ਜਾਣਕਾਰੀ ਅਨੁਸਾਰ ਸੁੱਖਾ ਦੁਨੇਕੇ ਦੀ ਕੈਨੇਡਾ ਦੇ ਵਿਨੀਪੈਗ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੱਸ ਦਈਏ ਕਿ ਸੁੱਖਾ 41 ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਸੂਚੀ ‘ਚ ਸ਼ਾਮਲ ਸੀ, ਜਿਸ ਨੂੰ NIA ਨੇ ਵੀ ਜਾਰੀ ਕੀਤਾ ਸੀ। 

ਜਿਸ ਤੋਂ ਬਾਅਦ ਵਿਨੀਪੈਗ ਦੇ ਇੱਕ ਸਿੱਖ ਨੌਜਵਾਨ ਸੰਗਠਨ, ਮਿਸਲ ਨੇ ਕਿਹਾ ਕਿ  ਹਾਲ ਹੀ ਵਿਚ ਇੱਕ ਕਥਿਤ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ਹਿਰ ‘ਚ ਗੈਂਗ ਸਬੰਧੀ ਗਤੀਵਿਧੀਆਂ ਦੀ ਸੰਭਾਵਨਾ ਨੂੰ ਲੈਕੇ ਭਾਈਚਾਰਾ ਚਿੰਤਾ ‘ਚ ਹੈ। ਦਸਣਯੋਗ ਹੈ ਕਿ  20 ਸਤੰਬਰ ਨੂੰ ਪੁਲਿਸ ਨੂੰ ਸੁਖਦੂਲ ਸਿੰਘ ਗਿੱਲ, ਉਰਫ਼ ਸੁੱਖਾ ਦੁਨੇਕੇ ਵਿਨੀਪੈਗ ਦੇ ਹੇਜ਼ਲਟਨ ਡਰਾਈਵ ‘ਤੇ ਸਥਿਤ ਇੱਕ ਘਰ ਵਿਚ ਮ੍ਰਿਤਕ ਮਿਲਿਆ ਸੀ।

ਆਗੂ ਰਾਜਬੀਰ ਸਿੰਘ ਨੇ ਦਸਿਆ ਕਿ  ਇੰਡੋ-ਕੈਨੇਡੀਅਨ ਗੈਂਗ ਕੋਈ ਨਵੀਂ ਚੀਜ਼ ਨਹੀਂ। ਇਹ ਪਿਛਲੇ ਕਾਫ਼ੀ ਸਮੇਂ ਤੋਂ ਪੱਛਮ (BC) ਅਤੇ ਓਂਟਾਰੀਓ ‘ਚ ਮੌਜੂਦ ਹਨ। ਪਰ ਵਿਨੀਪੈਗ ‘ਚ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਜਿਸ ਘਰ ‘ਚ ਸੁਖਦੂਲ ਦਾ ਕਤਲ ਹੋਇਆ ਸੀ, ਉਸ ਘਰ ਦੇ ਨਜ਼ਦੀਕ ਰਹਿਣ ਵਾਲੇ ਇੱਕ ਸ਼ਖ਼ਸ ਨੇ  ਦੱਸਿਆ ਕਿ ਉਸਨੇ 11 ਗੋਲੀਆਂ ਦੀ ਆਵਾਜ਼ ਸੁਣੀ ਸੀ।

ਭਾਰਤ ‘ਚ ਪੁਲਿਸ ਦਸਤਾਵੇਜ਼ਾਂ ਦੀ ਜੇਕਰ ਗੱਲ ਕਰੀਏ ਤਾਂ  ਸੁੱਖਾ ਦੁਨੇਕੇ  ਬੰਬੀਹਾ ਗੈਂਗ ਨਾਲ ਸਬੰਧ ਰੱਖਦਾ ਸੀ। ਉਸ ਉੱਪਰ ਫ਼ਿਰੌਤੀ ਅਤੇ ਗੈਂਗਸਟਰਾਂ ਨੂੰ ਹੱਥਿਆਰ ਮੁੱਹਈਆ ਕਰਵਾਉਣ ਦੇ ਦੋਸ਼ ਸਨ। ਦਸ ਦਈਏ ਕਿ  ਸੁਖਦੂਲ ਪੁਲਿਸ ਦੀ ਮਦਦ ਨਾਲ ਗ਼ੈਰ-ਕਾਨੂੰਨੀ ਢੰਗ ਨਾਲ ਪਾਸਪੋਰਟ ਬਣਵਾਕੇ 2017 ‘ਚ ਭਾਰਤ ਤੋਂ ਕੈਨੇਡਾ ਆਇਆ ਸੀ।

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment