ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਕੀਤਾ ਵਾਧਾ

TeamGlobalPunjab
1 Min Read

ਓਟਵਾ: ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਵਿਆਜ ਦਰ ਨੂੰ ਵਧਾ ਕੇ 0.5 ਫੀਸਦੀ ਕਰ ਦਿੱਤਾ, ਜੋ ਕਿ ਦਹਾਕਿਆਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਚੁੱਕੀ ਮਹਿੰਗਾਈ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਪਹਿਲਾ ਕਦਮ ਹੋਣ ਦੀ ਉਮੀਦ ਹੈ।

2018 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਬੈਂਕ ਨੇ ਆਪਣੀਆਂ ਦਰ ਵਿੱਚ ਵਾਧਾ ਕੀਤਾ ਹੈ। ਮਹਾਂਮਾਰੀ ਤੋਂ ਪਹਿਲਾਂ, ਬੈਂਕ ਦੀ ਦਰ 1.75 ਫੀਸਦੀ ਸੀ, ਇਸ ਤੋਂ ਪਹਿਲਾਂ ਬੈਂਕ ਨੇ ਦਰ ਨੂੰ ਤੇਜ਼ੀ ਨਾਲ ਘਟਾ ਕੇ 0.25 ਫੀਸਦ ਕਰ ਦਿੱਤਾ।

ਬੈਂਕ ਆਫ ਕੈਨੇਡਾ ਵੱਲੋਂ ਇਨ੍ਹਾਂ ਵਿਆਜ਼ ਦਰਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਰੌਇਲ ਬੈਂਕ ਤੇ ਟੀਡੀ ਵੱਲੋਂ ਵੀ ਆਪਣੇ ਲੈਂਡਿੰਗ ਰੇਟ ਵਿੱਚ ਵਾਧਾ ਕੀਤਾ ਜਾਵੇਗਾ। ਹੋਰਨਾਂ ਬੈਂਕਾਂ ਵੱਲੋਂ ਵੀ ਅਜਿਹਾ ਕੀਤੇ ਜਾਣ ਦੀ ਸੰਭਾਵਨਾ ਹੈ। ਹੋਰ ਬੈਂਕ ਕਰਜੇ਼ ਦੀ ਕੀਮਤ ਵਿੱਚ ਵਾਧਾ ਕਰ ਸਕਦੇ ਹਨ।

ਵਿਆਜ਼ ਦਰਾਂ ਵਿੱਚ ਵਾਧਾ ਕਰਦਿਆਂ ਬੈਂਕ ਆਫ ਕੈਨੇਡਾ ਨੇ ਆਖਿਆ ਕਿ ਪਹਿਲਾਂ ਅਪਣਾਈ ਗਈ ਸੋਚ ਤੋਂ ਉਲਟ ਨੇੜ ਭਵਿੱਖ ਵਿੱਚ ਮਹਿੰਗਾਈ ਦੇ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ। ਸੈਂਟਰਲ ਬੈਂਕ ਵੱਲੋਂ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਵਿਆਜ਼ ਦਰਾਂ ਵਿੱਚ ਇਹ ਵਾਧਾ ਆਖਰੀ ਨਹੀਂ ਹੋਵੇਗਾ।ਅਰਥਸ਼ਾਸਤਰੀਆਂ ਅਨੁਸਾਰ ਇਸ ਸਾਲ ਦੇ ਅੰਤ ਤੋਂ ਪਹਿਲਾਂ ਇਸ ਤਰ੍ਹਾਂ ਦੇ ਕਈ ਹੋਰ ਵਾਧੇ ਹੋ ਸਕਦੇ ਹਨ।

Share This Article
Leave a Comment