ਕੈਨੇਡਾ ‘ਚ ਪੰਜਾਬੀ ਵਿਦਿਆਰਥੀਆਂ ਦਾ ਜਿਉਣਾ ਕਿਉਂ ਹੋਇਆ ਔਖਾ?

Prabhjot Kaur
3 Min Read

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਪੜ੍ਹਾਈ ਕਰ ਰਹੇ ਕੌਮਾਂਤਰੀ ਵਿਦਿਆਰਥੀਆਂ ਸਾਹਮਣੇ ਇੱਕ ਵੱਡੀ ਮੁਸ਼ਕਲ ਪੈਦਾ ਹੋ ਗਈ ਹੈ। ਬੱਸਾਂ ਦੀ ਹੜਤਾਲ ਕਾਰਨ ਹਰ ਰੋਜ਼ ਯੂਨੀਵਰਸਿਟੀ ਜਾਂ ਕਾਲਜ ਜਾਣ ਲਈ 100 ਡਾਲਰ ਤੱਕ ਖਰਚ ਕਰਨੇ ਪੈ ਰਹੇ ਹਨ, ਜੋ ਉਨ੍ਹਾਂ ਦੇ ਵਸ ਦੀ ਗੱਲ ਨਹੀਂ। ਉੱਥੇ ਹੀ ਦੂਜੇ ਪਾਸੇ ਕਲਾਸਾਂ ਵੀ ਜ਼ਰੂਰੀ ਹਨ ਅਤੇ ਵਿਦਿਆਰਥੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰਨ ਐਬਟਸਫੋਰਡ ਦੀ ਇੱਕ ਪੰਜਾਬੀ ਵਿਦਿਆਰਥਣ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਭਾਵੇਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਹੜਤਾਲ ‘ਤੇ ਗਏ ਪਰ ਬਤੌਰ ਵਿਦਿਆਰਥੀ ਸਾਡੀ ਆਰਥਿਕ ਹਾਲਤ ਲਗਾਤਾਰ ਵਿਗੜ ਰਹੀ ਹੈ।

ਇੱਕ ਪੰਜਾਬੀ ਵਿਦਿਆਰਥਣ ਨੇ ਸੱਚ ਦੱਸਦਿਆਂ ਕਿਹਾ ਕਿ ਕਾਲਜ ਦੀ ਫੀਸ ਭਰਨੀ ਔਖੀ ਹੋ ਜਾਂਦੀ ਹੈ ਅਤੇ ਰਹਿਣ-ਖਾਣ ਦਾ ਖਰਚਾ ਵੱਖਰਾ। ਹੁਣ ਉਪਰ 100 ਡਾਲਰ ਰੋਜ਼ਾਨਾ ਜਾਣ-ਆਉਣ ‘ਤੇ ਖਰਚ ਹੋ ਰਹੇ ਹਨ। ਇੱਕ ਹੋਰ ਪੰਜਾਬੀ ਵਿਦਿਆਰਥੀ ਨੇ ਕਿਹਾ ਕਿ ਮੇਪਲ ਰਿਜ ਤੋਂ ਲੈਂਗਲੀ ਜਾਣ ਲਈ ਉਸ ਨੂੰ ਰੋਜ਼ਾਨਾ ਇੱਕ ਪਾਸੇ ਦਾ 50 ਤੋਂ 60 ਡਾਲਰ ਕਿਰਾਇਆ ਦੇਣਾ ਪੈ ਰਿਹਾ ਹੈ। ਪੰਜਾਬੀ ਵਿਦਿਆਰਥੀਆਂ ਵੱਲੋਂ ਫਸਟ ਟ੍ਰਾਂਜ਼ਿਟ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਹੜਤਾਲ ਖਤਮ ਕਰਵਾਈ ਜਾਵੇ ਤਾਂਕਿ ਇਟਰਨੈਸ਼ਨਲ ਸਟੂਡੈਂਟਸ ਦੀ ਜ਼ਿੰਦਗੀ ਸੌਖੀ ਹੋ ਸਕੇ। ਵਿਦਿਆਰਥੀਆਂ ਵੱਲੋਂ ਕਿਰਾਏ ਦਾ ਬੋਝ ਘਟਾਉਣ ਲਈ ਸਾਂਝੀ ਟੈਕਸੀ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ ਜਦਕਿ ਯੂਨੀਵਰਸਿਟੀ ਆਫ਼ ਫਰੇਜ਼ਰ ਵੇਲੀ ਵੱਲੋਂ ਕੁਝ ਆਰਥਿਕ ਸਹਾਇਤਾ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਗਈ ਹੈ।


ਯੂਨੀਵਰਸਿਟੀ ਦੇ ਵਿਦਿਆਰਥੀਆਂ ਮਾਮਲਿਆਂ ਬਾਰੇ ਡਾਇਰੈਕਟਰ ਨੇ ਕਿਹਾ ਕਿ ਸਟੁਡੈਂਟ ਐਮਰਜੰਸੀ ਫੰਡ ਰਾਹੀਂ 750 ਡਾਲਰ ਤੱਕ ਦਿੱਤੇ ਜਾ ਸਕਦੇ ਹਨ। ਉਮੀਦ ਕਰਦੇ ਹਾਂ ਕਿ ਮੁਲਾਜ਼ਮ ਮੰਗਾਂ ਦਾ ਜਲਦ ਕਈ ਹੋ ਨਿੱਕਲ ਆਵੇਗਾ ਅਤੇ ਟ੍ਰਾਂਜਿਟ ਸੇਵਾ ਮੁੜ ਸ਼ੁਰੂ ਹੋਣ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਫੰਡ ਵਾਪਸ ਕਰਨ ਦੀ ਜ਼ਰੂਰਤ ਨਹੀਂ ਅਤੇ ਹੁਣ ਤੱਕ 92 ਵਿਦਿਆਰਥੀਆਂ ਨੂੰ 50 ਹਜ਼ਾਰ ਡਾਲਰ ਤੱਕ ਰਕਮ ਮੁਹੱਈਆ ਕਰਵਾਈ ਜਾ ਚੁੱਕੀ ਹੈ।

- Advertisement -

ਇੱਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇਪਲੋਈਜ਼ ਦੇ ਡਰਾਈਵਰ ਪੈਨਸ਼ਨ, ਉਜਰਤ ਦਰਾਂ ਅਤੇ ਕੰਮ-ਕਾਜ ਦੇ ਬਿਹਤਰ ਹਾਲਾਤ ਨੂੰ ਲੈ ਕੇ ਮਾਰਚ ਵਿਚ ਹੜਤਾਲ ਸ਼ੁਰੂ ਕੀਤੀ ਸੀ ਜੋ ਹੁਣ ਤੱਕ ਜਾਰੀ ਹੈ। ਹੜਤਾਲੀ ਡਰਾਈਵਰਾਂ ਵਿਚ ਐਬਟਸਫਰਡ, ਚਿਲੀਵੇਕ, ਹੋਪ ਅਤੇ ਮਿਸ਼ਨ ਵਿਚ ਬੱਸਾਂ ਚਲਾਉਣ ਵਾਲੇ ਸ਼ਾਮਲ ਹੋਣ ਕਾਰਨ ਕੌਮਾਂਤਰੀ ਵਿਦਿਆਰਥੀਆਂ ਦਾ ਜਿਊਣਾ ਔਖਾ ਹੋ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment