ਕੈਨੇਡਾ: ਪੰਜਾਬ ਦੇ ਅੰਮ੍ਰਿਤਪਾਲ ਸਿੰਘ ਨੇ ਜਿੱਤੀ 217 ਕਰੋੜ ਦੀ ਲਾਟਰੀ

Global Team
2 Min Read

ਨਿਊਜ਼ ਡੈਸਕ: ਕੈਨੇਡਾ ਦੇ ਸਰੀ ਵਿੱਚ ਰਹਿਣ ਵਾਲੇ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਸਿੰਘ ਨੇ ਲਾਟੋ 6/49 ਗੋਲਡ ਬਾਲ ਜੈਕਪਾਟ ਵਿੱਚ 3 ਕਰੋੜ 20 ਲੱਖ ਕੈਨੇਡੀਅਨ ਡਾਲਰ ਜਿੱਤੇ ਹਨ। ਇਹ ਰਕਮ ਮੌਜੂਦਾ ਵਟਾਂਦਰਾ ਦਰ ‘ਤੇ ਲਗਭਗ 216-217 ਕਰੋੜ ਰੁਪਏ ਹੈ।

ਅੰਮ੍ਰਿਤਪਾਲ ਨੂੰ ਪਹਿਲਾਂ ਲੱਗਿਆ ਕਿ ਉਨ੍ਹਾਂ ਨੇ 32 ਹਜ਼ਾਰ ਡਾਲਰ ਜਿੱਤੇ ਹਨ। ਉਨ੍ਹਾਂ ਨੇ ਆਪਣੀ ਕਾਰ ਵਿੱਚ ਬੈਠ ਕੇ ਮੋਬਾਈਲ ਐਪ ਰਾਹੀਂ ਟਿਕਟ ਸਕੈਨ ਕੀਤੀ ਸੀ। ਕਈ ਵਾਰ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ 3 ਕਰੋੜ 20 ਲੱਖ ਡਾਲਰ ਦਾ ਜੈਕਪਾਟ ਜਿੱਤਿਆ ਹੈ। ਜਿੱਤ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਭੈਣ ਨੂੰ ਇਹ ਖੁਸ਼ਖਬਰੀ ਦਿੱਤੀ। ਅੰਮ੍ਰਿਤਪਾਲ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਵੇਗੀ। ਉਨ੍ਹਾਂ ਨੇ ਆਪਣੀ ਪਹਿਲੀ ਤਰਜੀਹ ਮਾਤਾ-ਪਿਤਾ ਅਤੇ ਭੈਣ ਦੀ ਆਰਥਿਕ ਮਦਦ ਕਰਨਾ ਦੱਸਿਆ ਹੈ। ਪਰਿਵਾਰ ਲਈ ਘਰ ਖਰੀਦਣ ਅਤੇ ਕੁਝ ਗੱਡੀਆਂ ਖਰੀਦਣ ਦੀ ਵੀ ਉਨ੍ਹਾਂ ਦੀ ਯੋਜਨਾ ਹੈ। ਉਨ੍ਹਾਂ ਦੀ ਡ੍ਰੀਮ ਕਾਰ ਡੌਜ ਚੈਲੇਂਜਰ ਹੈ। ਅੰਮ੍ਰਿਤਪਾਲ ਨੇ 19 ਸਤੰਬਰ, 2026 ਦੇ ਡਰਾਅ ਦਾ ਟਿਕਟ ਸਰੀ ਤੋਂ ਖਰੀਦਿਆ ਸੀ। ਉਨ੍ਹਾਂ ਨੇ 23 ਸਤੰਬਰ ਨੂੰ ਵੈਨਕੂਵਰ ਸਥਿਤ BCLC ਦਫ਼ਤਰ ਵਿੱਚ ਆਪਣਾ ਇਨਾਮ ਕਲੇਮ ਕੀਤਾ। BCLC ਲਾਟਰੀ ਕਾਰਪੋਰੇਸ਼ਨ ਨੇ 29 ਸਤੰਬਰ ਨੂੰ ਜਨਤਕ ਤੌਰ ‘ਤੇ ਉਨ੍ਹਾਂ ਦੀ ਜਿੱਤ ਦਾ ਐਲਾਨ ਕੀਤਾ। ਸੁਰੱਖਿਆ ਕਾਰਨਾਂ ਕਰਕੇ ਅੰਮ੍ਰਿਤਪਾਲ ਦਾ ਪੰਜਾਬ ਵਿੱਚ ਪਤਾ ਸਾਂਝਾ ਨਹੀਂ ਕੀਤਾ ਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment