ਕੈਨੇਡੀਅਨ ਮੂਲਵਾਸੀਆਂ ਦੀ ਵੱਡੀ ਜਿੱਤ, 31.5 ਬਿਲੀਅਨ ਡਾਲਰ ਦਾ ਭੁਗਤਾਨ ਕਰੇਗੀ ਸਰਕਾਰ

TeamGlobalPunjab
1 Min Read

ਓਟਾਵਾ: ਕੈਨੇਡਾ ਨੇ ਆਪਣੀ ਵਿਤਕਰਾ ਭਰਪੂਰ ਚਾਈਲਡ ਵੈਲਫੇਅਰ ਸਿਸਟਮ ਤਹਿਤ ਸਤਾਏ ਗਏ ਮੂਲਵਾਸੀਆਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਸੰਧੀ ਤਹਿਤ ਕੈਨੇਡਾ ਸਰਕਾਰ 31.5 ਬਿਲੀਅਨ ਡਾਲਰ ਭਾਵ ਲਗਭਗ 2339 (ਉਨਤਾਲੀ) ਅਰਬ ਰੁਪਏ ਦਾ ਭੁਗਤਾਨ ਕਰੇਗੀ। ਸਰਕਾਰ ਤੇ ਮੂਲਵਾਸੀ ਸੰਗਠਨਾਂ ਵਿਚਾਲੇ ਹੋਏ ਇਸ ਸਮਝੌਤੇ ਨੂੰ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਮਝੌਤਾ ਦੱਸਿਆ ਜਾ ਰਿਹਾ ਹੈ।

ਇਸ ਵਿੱਚੋਂ ਅੱਧੀ ਰਾਸ਼ੀ ਦੀ ਵਰਤੋਂ ਚਾਈਲਡ ਵੈਲਫੇਅਰ ਸਿਸਟਮ ਤਹਿਤ ਪਰਿਵਾਰ ਤੋਂ ਅਲੱਗ ਕੀਤੇ ਗਏ ਬੱਚਿਆਂ ਨੂੰ ਮੁਆਵਜ਼ਾ ਦੇਣ ਲਈ ਕੀਤੀ ਜਾਵੇਗੀ। ਬਾਕੀ ਬਚੀ ਅੱਧੀ ਰਾਸ਼ੀ ਅਗਲੇ 5 ਸਾਲਾਂ ਵਿੱਚ ਬਾਲ ਤੇ ਪਰਿਵਾਰ ਸਬੰਧੀ ਪ੍ਰਣਾਲੀਆਂ ਨੂੰ ਸੁਧਾਰਨ ਵਿੱਚ ਲਾਈ ਜਾਵੇਗੀ।

ਇਸ ਮਾਮਲੇ ਦੀ ਸ਼ੁਰੂਆਤ ਕੈਨੇਡਾ ਦੇ ਇੱਕ ਮੂਲਵਾਸੀ ਸੰਗਠਨ ‘First Nations Child and Family Caring Society’ ਵੱਲੋਂ ਦਾਇਰ ਪਟੀਸ਼ਨ ਨਾਲ ਹੋਈ ਸੀ। ਇਹ ਸੰਗਠਨ ਕੈਨੇਡੀਅਨ ਮੂਲਵਾਸੀਆਂ ਦੇ ਅਧਿਕਾਰਾਂ ਲਈ ਕੰਮ ਕਰਦਾ ਹੈ।

ਫਸਟ ਨੇਸ਼ਨਸ ਨੇ ਸਾਲ 2007 ਵਿੱਚ ਇਸ ਨੂੰ ਇੱਕ ਮਨੁੱਖੀ ਅਧਿਕਾਰ ਮਾਮਲੇ ਦੀ ਤਰ੍ਹਾਂ ਚੁੱਕਿਆ ਸੀ, ਜਿਸ ਤੋਂ ਬਾਅਦ ਕੈਨੇਡਾ ਦੀ ਮਨੁੱਖੀ ਅਧਿਕਾਰ ਅਦਾਲਤ ’ਚ ਕਈ ਵਾਰ ਇਹ ਸਪੱਸ਼ਟ ਹੋਇਆ ਕਿ ਚਾਈਲਡ ਵੈਲਫੇਅਰ ਸਿਸਟਮ ਮੂਲਵਾਸੀਆਂ ਨਾਲ ਭੇਦਭਾਵ ਕਰਦੀ ਹੈ।

Share This Article
Leave a Comment