ਨਿਊਜ਼ ਡੈਸਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਦੀ ਆਲੋਚਨਾ ਕੀਤੀ ਹੈ। ਇਸ ਤੋਂ ਇਕ ਦਿਨ ਪਹਿਲਾਂ ਹੀ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਦੋਸਤ ਕਿਹਾ ਸੀ, ਜਦੋਂਕਿ ਹੁਣ ਉਨ੍ਹਾਂ ਦੋਸ਼ ਲਾਇਆ ਹੈ ਕਿ ਵਿਦੇਸ਼ੀ ਵਸਤੂਆਂ ‘ਤੇ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਦੇਸ਼ਾਂ ‘ਚ ਭਾਰਤ ਸਭ ਤੋਂ ਉੱਪਰ ਹੈ।
ਟਰੰਪ ਨੇ ਕਿਹਾ ਹੈ ਕਿ ਜੇਕਰ ਉਹ ਸੱਤਾ ‘ਚ ਆਉਂਦੇ ਹਨ ਤਾਂ ਉਹ ਜੈਸੇ ਕੋ ਤੈਸਾ ਟੈਕਸ ਪ੍ਰਣਾਲੀ ਲਿਆਉਣਗੇ। ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਯੋਜਨਾ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਅਮਰੀਕਾ ਨੂੰ ਫਿਰ ਤੋਂ ਬੇਮਿਸਾਲ ਅਮੀਰ ਬਣਾਉਣਾ ਹੈ। ਇਹ ਸ਼ਬਦ ਮੇਰੀ ਯੋਜਨਾ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਅਸੀਂ ਆਮ ਤੌਰ ‘ਤੇ ਟੈਰਿਫ ਨਹੀਂ ਲਗਾਉਂਦੇ।
ਟਰੰਪ ਨੇ ਵੀਰਵਾਰ ਨੂੰ ਇਕ ਰੈਲੀ ਦੌਰਾਨ ਭਾਰਤ ਦੁਆਰਾ ਉੱਚ ਟੈਰਿਫ (ਟੈਕਸ) ਲਗਾਏ ਜਾਣ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ, ਤਾਂ ਉਹ ਪਰਸਪਰ ਟੈਕਸ ਪ੍ਰਣਾਲੀ ਲਿਆਉਣਗੇ। ਚੀਨ ਸਾਡੇ ਤੋਂ 200 ਫੀਸਦੀ ਟੈਰਿਫ ਵਸੂਲਦਾ ਹੈ, ਬ੍ਰਾਜ਼ੀਲ ਵੀ ਸਾਡੇ ਤੋਂ ਬਹੁਤ ਜ਼ਿਆਦਾ ਟੈਕਸ ਵਸੂਲਦਾ ਹੈ। ਅਤੇ ਸਭ ਤੋਂ ਵੱਧ ਟੈਰਿਫ ਵਸੂਲਣ ਵਾਲਾ ਦੇਸ਼ ਭਾਰਤ ਹੈ। ਡੇਟਰਾਇਟ ‘ਚ ਆਰਥਿਕ ਨੀਤੀ ਦੇ ਸਬੰਧ ‘ਚ ਆਪਣੇ ਭਾਸ਼ਣ ‘ਚ ਟਰੰਪ ਨੇ ਕਿਹਾ ਕਿ ਭਾਰਤ ਸਾਡੇ ਤੋਂ ਸਭ ਤੋਂ ਵੱਧ ਡਿਊਟੀ ਵਸੂਲਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾਲ ਸਾਡੇ ਚੰਗੇ ਸਬੰਧ ਹਨ, ਖਾਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ। ਉਹ ਇੱਕ ਮਹਾਨ ਨੇਤਾ ਅਤੇ ਇੱਕ ਮਹਾਨ ਵਿਅਕਤੀ ਹਨ। ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਪਰ ਉਹ ਸਾਡੇ ਉਤਪਾਦਾਂ ਲਈ ਬਹੁਤ ਜ਼ਿਆਦਾ ਚਾਰਜ ਕਰਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।